Share on Facebook

Main News Page

ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਮਹਾਰਾਜ ਡੇਰਾ ਰੂੰਮੀ ਵਾਲਾ ਭੁੱਚੋ ਕਲਾਂ, ਜਿਲ੍ਹਾ ਬਠਿੰਡਾ ਵਾਲਿਆਂ ਦੀਆਂ ਯੱਬਲੀਆਂ - 2
-: ਜਗਪਾਲ ਸਿੰਘ ਸਰੀ, 604 -780-3972

ਵੈਸੇ ਤਾਂ ਦਾਸ ਨੇ ਅੱਜ ਇਹਨਾਂ ਦੀਆਂ ਉਹ ਯਬਲੀਆਂ ਦੀ ਸਾਂਝ ਪਾਉਣ ਦਾ ਵਿਚਾਰ ਬਣਾਇਆ ਸੀ, ਜਿਸ ਵਿਚ ਕਹਿੰਦੇ ਹਨ ਕਿ ਜਦ ਪਟਿਆਲੇ ਵਾਲੇ ਰਾਜੇ ਭੁਪਿੰਦਰ ਸਿੰਘ ਨੂੰ 1914 ਵਾਲੀ ਜੰਗ ਵਿੱਚ ਆਪਣੀ ਰਜਾਈ ਵਿੱਚ ਲਪੇਟ ਕੇ ਬਚਿਆ ਸੀ। ਪਰ ਹੁਣ ਇਸ ਦੀ ਮੂਰਖਤਾ ਦੀ ਸਾਂਝ ਕਿਸੇ ਹੋਰ ਦਿਨ ਪਵਾਂਗਾ।

ਕੱਲ ਇਕ ਵੀਰ ਨੇ ਸੁਖੇ ਸੂਰ ਦਾ ਇਕ ਵੀਡਿਉ ਬੂਥਾ ਕਾਪੀ {ਫੇਸਬੁਕ} 'ਤੇ ਪਾਇਆ ਸੀ, ਜਿਸ ਵਿੱਚ ਭੁੱਚੋ ਵਾਲਾ ਸੁੱਖਾ ਇਹ ਗੱਲ ਕਹਿੰਦਾ ਹੈ “ਇੱਕ ਵਾਰ ਬਾਬਾ ਜੀ ਰੱਬ ਦੀ ਦਰਗਾਹ ਵਿੱਚ ਬੈਠੇ ਸਨ, ਰੱਬ ਬਾਬਾ ਨੰਦ ਸਿੰਘ ਭਾਵ { ਨੰਦੂ ਗੰਦਸਰੀਏ} ਨੂੰ ਰੱਬ ਜੀ ਕਹਿਣ ਲਗੇ, ਮਹਾਪੁਰਖੋ ਹੁਣ ਅੰਗਰੇਜਾਂ ਨੇ ਭਾਰਤ ਨੂੰ ਛੱਡ ਕੇ ਚਲੇ ਜਾਣਾ, ਅਸੀਂ ਹੁਣ ਤੁਹਾਡੇ ਨਾਲ ਸਲਾਹ ਕਰਨੀ ਹੈ, ਕਿ ਭਾਰਤ ਦਾ ਰਾਜ ਭਾਗ ਕਿਸ ਨੂੰ ਦਿਤਾ ਜਾਵੇ। ਅਗੋਂ ਨੰਦੂ ਗੰਦਸਰੀਆ ਕਹਿਣ ਲਗਾ, ਕਿਸੇ ਧਰਮੀ ਪੁਰਸ਼ ਨੂੰ ਦੇਵੋ”

ਹੁਣ ਸੁਖਾ ਸੂਰ ਕਹਿੰਦਾ, ਇਹ ਘਟਨਾ ਨੰਦੂ ਗੰਦਸਾਰੀਏ ਨਾਲ ਵਾਪਰੀ ਹੈ, ਪਰ ਇਹਨਾ ਨੇ ਜੋ ਹਰਨਾਮ ਸਿੰਹੁ ਦੀ ਜੀਵਨੀ ਵਿੱਚ ਲਿਖਿਆ ਹੈ, ਇਹ ਘਟਨਾ ਹਰਨਾਮ ਸਿੰਹੁ ਨਾਲ ਵਾਪਰੀ ਹੈ। ਹੁਣ ਇਹਨਾਂ ਲੋਕਾਂ ਨੂੰ ਆਪ ਹੀ ਨਹੀਂ ਪਤਾ ਕਿ ਇਹ ਘਟਨਾ ਕਿਸ ਨਾਲ ਵਾਪਰੀ, ਪਰ ਮੇਰਾ ਇਸ ਗੱਲ ਨਾਲ ਕੋਈ ਸਬੰਧ ਨਹੀਂ। ਇਹ ਘਟਨਾ ਕਿਸ ਨਾਲ ਵਾਪਰੀ ਤੇ ਕਿਸ ਨਾਲ ਨਹੀਂ, ਹੈ ਤਾਂ ਨਿਰਾ ਝੂਠ ਇਹ।

ਇਹਨਾਂ ਦੇ ਰੱਬ ਨੇ ਦੇਣਾ ਹੋਵੇ ਰਾਜ, ਕੀ ਉਸ ਵਿਚ ਇਹਨੀ ਤਾਕਤ ਵੀ ਨਹੀਂ, ਕੋਈ ਬੰਦਾ ਅੱਗੇ ਭੇਟਾ ਰਖ ਦੇਵੇ, ਤੇ ਭੇਟਾ ਦੇ ਕੇ ਹੀ ਰਾਜ ਲੈ ਜਾਵੇ, ਵਾਹ ਜੀ ਵਾਹ।

ਸਿੱਧੇ ਨਹੀਂ, ਪਰ ਅਸਿੱਧੇ ਰੂਪ ਵਿੱਚ ਇਹ ਕਹਿ ਰਹੇ ਹਨ, ਸਿੱਖੋ ਤੁਸੀਂ ਕਿਸੇ ਰਾਜ ਭਾਗ ਦੀ ਗੱਲ ਨਹੀਂ ਕਰਨੀ। ਤੁਹਾਨੂੰ ਜੋ ਮਿਲ ਗਿਆ, ਬੱਸ ਉਸੇ 'ਤੇ ਹੀ ਸਬਰ ਕਰੋ। ਇਹ ਉਹ ਲੋਕ ਹਨ ਜਿੰਨਾ ਨੇ ਖਾੜਕੂਵਾਦ ਦੌਰਾਨ ਪੁਲਿਸ ਅਫਸਰ ਦੇ ਘਰ ਜਾ ਜਾ ਕੇ ਉਹਨਾਂ ਦੀ ਚੜਦੀ ਕਲਾ ਲਈ ਪਾਠ ਕੀਤੇ, ਇਹ ਉਹ ਲੋਕ ਹਨ ਜਦ ਸਿੰਘ ਸਭਾ ਲਹਿਰ ਸਿਖਰ 'ਤੇ ਸੀ, ਇਸ ਹਰਨਾਮ ਸਿੰਘ ਨੇ ਕਹਿਆ ਸੀ ਕਿ ਗੁਰਦਵਾਰਾ ਸੁਧਾਰ ਲਹਿਰ ਵਾਲੇ ਅਕਾਲੀ ਆਪੇ ਖਤਮ ਹੋ ਜਾਣਗੇ, ਕਿਉਂਕਿ ਇਹ ਲੋਕ ਗੁਰਦਵਾਰਿਆਂ ਵਿਚੋਂ ਲੁਟੇਰਿਆਂ ਨੂੰ ਕੱਢ ਰਹੇ ਸਨ।

ਸਿੱਖ ਕੌਮ ਆਪਣਾ ਰਾਜ ਤੇਜਾ ਸਿੰਹੁ, ਲਾਲ ਸਿੰਹੁ, ਤੇ ਡੋਗਰਿਆਂ ਦੀ ਗੱਦਾਰੀ ਕਰਕੇ ਗੁਵਾ ਲਈ, ਇਹ ਸਾਧ 1813 ਨੂੰ ਜਨਮਿਆ ਸੀ, ਜਦ ਸਿੱਖ ਰਾਜ ਪੂਰੇ ਸਿਖਰਾਂ 'ਤੇ ਸੀ, ਜਦ ਅੰਗਰੇਜਾਂ ਨੇ ਧੋਖਾ ਕੀਤਾ, ਇਸ ਸਾਧ ਦਾ ਕੀ ਯੋਗਦਾਨ ਸੀ, ਸਿਖ ਰਾਜ ਨੂੰ ਬਚਾਉਣ ਵਿੱਚ, ਕੋਈ ਨਹੀਂ।

1984 'ਚ ਸਿੱਖੀ ਦੇ ਧੁਰੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ। ਇਹਨਾ ਦੇ ਗੰਦਸਰ ਵਾਲੇ ਡੇਰੇ ਦੇ ਨੇੜੇ ਬੰਦਾ ਤਾਂ ਕੀ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਸੀ, ਇਨਾਂ ਸਖਤ ਪਹਿਰਾ ਪੁਲਸ ਤੇ ਫੌਜ ਦਾ ਸੀ, ਕਿ ਕੋਈ ਡੇਰੇ ਦਾ ਨੁਕਸਾਨ ਨਾ ਕਰ ਜਾਵੇ, ਇਹ ਯੋਗਦਾਨ ਇਹਨਾ ਦਾ।

ਗੁਰੂ ਨਾਨਕ ਸਾਹਿਬ ਨੇ ਜਾਤ ਪਾਤ ਖਤਮ ਕੀਤੀ, ਪਰ ਇਹਨਾ ਨੇ ਜਾਤ ਪਾਤ 'ਤੇ ਪਹਿਰਾ ਦਿੱਤਾ, ਜੋ ਅੱਜ ਵੀ ਇਹਨਾ ਦੇ ਲੰਗਰ ਵਿੱਚ ਔਖਤੀ ਨੀਵੀਂ ਜਾਤ ਦਾ ਬੰਦਾ ਨਹੀਂ ਵੜ ਸਕਦਾ। ਖਾਸ ਕਰਕੇ ਮਜ੍ਹਬੀ ਸਿੰਘ, ਜਿੰਨਾਂ ਨੇ ਸਿੱਖ ਰਾਜ ਦੀ ਸਥਾਪਨਾ ਵਿੱਚ ਹਰ ਪੱਖ ਤੋਂ ਆਪਣਾ ਯੋਗਦਾਨ ਪਾਇਆ, ਉਹ ਇਹਨਾ ਦੇ ਲੰਗਰ ਵਿੱਚ ਨਹੀਂ ਵੜ ਸਕਦੇ।

ਮੈਨੂੰ ਤਾਂ ਲਗਦਾ, ਜਦ ਇਹ ਅਮ੍ਰਿਤ ਸੰਚਾਰ ਕਰਦੇ ਹੋਣਗੇ, ਉਸ ਵਕਤ ਵੀ ਉਹ ਮਜ੍ਹਬੀ ਸਿੰਘਾ ਨੂੰ ਵਖਰਾ ਛਕਾਉਂਦੇ ਹੋਣਗੇ।

ਹਰਨਾਮ ਸਿੰਹੁ ਦੀ ਅਗਲੀ ਯਬਲੀ ਨਾਲ ਫਿਰ ਪੇਸ਼ ਹੋਵਾਂਗਾ।

ਗੁਰੂ ਪੰਥ ਦਾ ਦਾਸ

ਦਾਸ: ਜਗਪਾਲ ਸਿੰਘ ਸਰੀ ਕੈਨੇਡਾ

ਨੋਟ: ਬਾਬਾ ਜੀ ਨੇ ਇਕ ਬਚਨ ਕੀਤਾ ਸੀ, ਜਦੋਂ ਸਾਡੇ ਨਿੰਦਕ ਖ਼ਾਲਸਾ ਨਿਊਜ਼ ਵਾਲੇ ਤੇ ਭਾਈ ਜਗਪਾਲ ਸਿੰਘ ਸਰੀ ਕੈਨੇਡਾ ਵਾਲੇ, ਸਾਡੀ ਨਿੰਦਿਆ ਕਰਨਗੇ, ਉਹ ਤਾਂ ਪੱਕੇ ਨਰਕਾਂ ਨੂੰ ਜਾਣਗੇ। ਉਨ੍ਹਾਂ ਦੋਵਾਂ ਵਲੋਂ ਲਿਖੀ ਸਾਡੀ ਨਿੰਦਾ, ਜੋ ਜੋ ਪੜੇਗਾ ਉਹ ਵੀ ਨਰਕਾਂ ਦਾ ਭਾਗੀ ਹੋਵੇਗਾ। ਸੋ ਜਿਸ ਵੀਰ ਭਾਈ ਨੂੰ ਨਰਕਾਂ ਤੋਂ ਡਰ ਲਗਦਾ, ਉਹ ਬਾਬਾ ਜੀ ਦੀ ਨਿੰਦਿਆ ਨਾ ਪੜਨ।

ਜੇ ਕਿਸੇ ਵੀਰ ਨੇ ਇਨ੍ਹਾਂ ਪਾਖੰਡੀਆਂ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੋਵੇ, ਤਾਂ ਦਾਸ ਨੂੰ ਫੋਨ ਕਰ ਸਕਦੇ ਹਨ।

* ਪਿਛਲੀ ਯਬਲੀ ਪੜ੍ਹੋ : ਭਾਗ 1


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top