Share on Facebook

Main News Page

ਏਕ ਤੂਹੀ ਡਾਟ ਕਾਮ ਵੱਲੋਂ ਗੁਰਬਾਣੀ ਸਿੱਖਣ ਲਈ ਤਿਆਰ ਕੀਤੀ ਵੀਡੀਓ ਸੀਡੀ ਕਿਰਤੀ ਗੁਰਸਿੱਖਾਂ ਨੇ ਕੀਤੀ ਰੀਲੀਜ਼

* ਸਿਆਟਲ, ਵਾਸ਼ਿੰਗਟਨ ਵਿਚ ਦੋ ਗੁਰਦੁਆਰਾ ਸਾਹਿਬ ਵਿੱਚ ਏਕ ਤੂਹੀ ਡਾਟ ਕਾਮ www.EkTuhi.com ਵੱਲੋਂ ਗੁਰਬਾਣੀ ਸਿੱਖਣ ਲਈ ਤਿਆਰ ਕੀਤੀ ਵੀਡੀਓ ਸੀਡੀ ਕਿਰਤੀ ਗੁਰਸਿੱਖਾਂ ਨੇ ਕੀਤੀ ਰੀਲੀਜ਼

ਪਹਿਲਾਂ ਗੁਰਬਾਣੀ ਪੜ੍ਹਨੀ ਸਿੱਖਣ ਲਈ 'ਗੁਰਬਾਣੀ ਟਿਊਟਰ' ਸਾਫ਼ਟਵੇਅਰ, ਆਨਲਾਈਨ ਗੁਰਬਾਣੀ ਵੀਡੀਓ, ਆਈ ਫ਼ੋਨ ਦੀ ਐਪ ਅਤੇ ਐਂਡਰੀਓਡ ਫ਼ੋਨ ਦੀ ਐਪ ਕੌਮ ਨੂੰ ਸਮਰਪਿਤ ਕੀਤੀ ਜਾ ਚੁੱਕੀ ਹੈ। ਹੁਣ ਸਤਿਗੁਰੂ ਜੀ ਨੇ ਇੱਕ ਹੋਰ ਦਾਤ ਬਖਸ਼ੀ ਹੈ ਵੀਡੀਓ ਸੀ.ਡੀ. ਵੀ ਤਿਆਰ ਹੋ ਹਈ ਹੈ। ਭਾਵੇਂ ਇਹ ਕੰਮ ਛੋਟੀਆਂ ਛੋਟੀਆਂ ਵੀਡੀਓ ਵਿੱਚ ਬਹੁਤ ਦੇਰ ਪਹਿਲਾਂ ਦਾ ਹੋ ਚੁੱਕਾ ਸੀ, ਪਰ ਹੁਣ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਵੀਡੀਉਜ਼ ਨੂੰ ਇਕੱਠਾ ਕਰ ਕੇ ਇੱਕ ਵੀਡੀਓ ਵਿੱਚ ਪਾ ਦਿੱਤਾ ਹੈ, ਜਿਸ ਨਾਲ ਘਰਾਂ ਵਿਚ ਬੈਠੇ ਬਜ਼ੁਰਗਾਂ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਜੋ ਕੰਪਿਊਟਰ ਤੋਂ ਜਾਣੂ ਨਹੀਂ ਹਨ, ਨੂੰ ਕਾਫ਼ੀ ਲਾਭ ਹੋਵੇਗਾ। ਕਿਉਂਕਿ ਵੀ.ਸੀ .ਆਰ ਵਗ਼ੈਰਾ ਚਲਾਉਣਾ ਕਾਫ਼ੀ ਸੁਖਾਲ਼ਾ ਹੈ ਅਤੇ ਆਮ ਹੀ ਲੋਕ ਘਰਾਂ ਵਿਚ ਰੱਖਦੇ ਹਨ।

ਨੋਟ: ਬਾਕੀ YouTube 'ਤੇ ਅੱਪ ਲੋਡ ਕਰ ਰਿਹਾ ਹਾਂ, 500 ਦੇ ਕਰੀਬ ਅੰਕ upload ਹੋ ਗਏ ਹਨ। ਜਿਸ ਨੂੰ ਤੁਸੀਂ www.EkTuhi.com ਪਾ ਕੇ ਸਰਚ ਕਰ ਸਕਦੇ ਹੋ। ਕੱਲ ਤੱਕ ਸਾਰਾ ਪਾਠ YouTube 'ਤੇ ਉਪਲੱਬਧ ਹੋਵੇਗਾ। - Satpal Singh Purewal

Satpal Singh Purewal: ਮੈਂ ਧੰਨਵਾਦੀ ਹਾਂ ਸਿਆਟਲ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ, ਮੈਂ ਧੰਨਵਾਦੀ ਹਾਂ ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਦੇ ਪ੍ਰਧਾਨ ਸਾਬ ਅਤੇ ਸਾਰੀ ਪ੍ਰਬੰਧਕ ਕਮੇਟੀ ਦਾ, ਮੈਂ ਧੰਨਵਾਦੀ ਹਾਂ ਗੁਰਦੁਆਰਾ ਸੱਚਾ ਮਾਰਗ ਔਬਰਨ ਵਾਸ਼ਿੰਗਟਨ ਦੇ ਪ੍ਰਧਾਨ ਸਾਬ ਅਤੇ ਸਾਰੀ ਪ੍ਰਬੰਧਕ ਕਮੇਟੀ ਦਾ, ਮੈਂ ਧੰਨਵਾਦੀ ਹਾਂ ਅਕਾਲੀ ਦਲ ਅੰਮ੍ਰਿਤਸਰ ਸਿਆਟਲ ਦੇ ਪ੍ਰਧਾਨ ਸਾਬ ਅਤੇ ਯੂਨਿਟ ਦੇ ਸਾਰੇ ਅਹੁਦੇਦਾਰਾਂ ਦਾ, ਮੈਂ ਧੰਨਵਾਦੀ ਹਾਂ ਉਨ੍ਹਾਂ ਆਪਣੇ ਵਰਗੇ ਸਾਰੇ ਕਿਰਤੀ ਗੁਰਸਿੱਖ ਵੀਰਾਂ ਦਾ ਜਿਨ੍ਹਾਂ ਨੇ ਹਾਜ਼ਰੀ ਲੁਆਈ, ਮੈਂ ਧੰਨਵਾਦੀ ਹਾਂ ਹਰਦੀਪ ਸਿੰਘ ਪਿਆਲਪ ਜਿਸ ਨੂੰ ਮੈਂ ਕੰਮਪਿਊਟਰ ਦੇ ਕੰਮ ਲਈ ਬਹੁਤ ਜਿਆਦਾ ਖੇਚਲ ਦਿੰਦਾ ਹਾਂ, ਇਸ ਤਰ੍ਹਾਂ ਸਾਰੇ ਵੀਰਾਂ ਦਾ ਨਾਮ ਲਿਖਣ ਲੱਗਾ ਤਾਂ ਲਿਸਟ ਬਹੁਤ ਲੰਬੀ ਹੋ ਜਾਣੀ ਹੈ, ਆਸ ਕਰਦਾ ਹਾਂ ਕਿ ਮਹਿਸੂਸ ਨਹੀਂ ਕਰਨਗੇ। ਸੋ ਮੈਂ ਉਨ੍ਹਾਂ ਸਾਰੇ ਵੀਰਾਂ ਭੈਣਾ ਬਜੁਰਗਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਇਸ ਨਿਮਾਣੇ ਵੀਰ ਇਹ ਨੂੰ ਮਾਣ ਦਿੱਤਾ ਜੀਓ। ਆਸ ਕਰਦਾ ਹਾਂ ਕਿ ਅਣਜਾਣੇ ਵਿਚ ਹੋਈ ਕਿਸੇ ਵੀ ਭੁਲਚੁੱਕ ਨੂੰ ਮੁਆਫ਼ ਕਰਨਗੇ ਅਤੇ ਇਸੇ ਤਰ੍ਹਾਂ ਕੌਮ ਦੀ ਚੜ੍ਹਦੀ ਕਲ੍ਹਾ ਲਈ ਕੀਤੇ ਕਾਰਜਾਂ ਨੂੰ ਸਹਿਯੋਗ ਦਿੰਦੇ ਰਹਿਣ ਗੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top