ਪਿਛਲੇ ਭਾਗ ਵੀ ਜ਼ਰੂਰ ਪੜ੍ਹੋ :
{ਭਾਗ-1}
;
{ਭਾਗ-2} ;
{ਭਾਗ-3};
{ਭਾਗ-4};
{ਭਾਗ-5};
{ਭਾਗ-6};
{ਭਾਗ-7};
{ਭਾਗ-8}
ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ ਕਿ ਜਿਹੜਾ ਵੀ ਬੰਦਾ, ਦੇਵੀ
ਦੀ ਪੂਜਾ ਕਰੇਗਾ ਉਹ ਡੋਲੇਗਾ ਅਤੇ ਉਸਨੂੰ ਪਰਮਾਤਮਾ ਬਾਰੇ ਉਹਨਾਂ ਦੀ ਕੋਈ ਜਾਣਕਾਰੀ ਨਹੀਂ
ਹੋਏਗੀ…
“ਦੇਵੀ ਦੇਵਾ ਪੂਜਹਿ ਡੋਲਹਿ, ਪਾਰਬ੍ਰਹਮੁ ਨਹੀਂ
ਜਾਨਾ”
ਹੁਣ
ਕਿਉਂਕਿ “ਖਸਮ ਕੀ ਬਾਣੀ” ਸਦਾ ਅਟਲ ਹੈ ਅਤੇ “ਸਾਂਝੀ ਸਗਲ ਜਹਾਨੈ” ਹੈ, ਇਸ ਲਈ ਲਾਗੂ ਹਰ
ਪ੍ਰਾਣੀ ਉਤੇ ਹੁੰਦੀ ਹੈ। ਜਦੋਂ ਬੰਦਾ ਡੋਲਦਾ ਹੈ, ਤਾਂ ਇੱਕ ਆਮ ਵਿਅਕਤੀ ਨੂੰ ਇਉਂ
ਪ੍ਰਤੀਤ ਹੁੰਦਾ ਹੈ, ਕਿ ਝੂਠ ਬੋਲ ਰਿਹਾ ਹੈ, ਪਰ ਗੁਰਮਤਿ ਦਾ ਅਭਿਲਾਖੀ ਜਦੋਂ ਐਸੇ ਵਿਅਕਤੀ
ਨੂੰ ਡੋਲਦੇ ਦੇਖਦਾ ਹੈ, ਤਾਂ ਉਹ ਗੁਰੂ ਦੀ ਸੀਖਿਆ ਰਾਹੀਂ ਸਮਝ ਜਾਂਦਾ ਹੈ ਇਸਦੀ ਗਲਤੀ ਨਹੀਂ
ਬਿਚਾਰਾ ਇਕ ਨੂੰ ਛੱਡ ਕੇ ਦੁਬਿਧਾ ਵਿਚ ਪੈ ਗਿਆ ਹੈ।
ਵੀਰ ਬੰਤਾ ਸਿੰਘ, ਜਿਹਨਾਂ ਨੇ ਪਹਿਲਾਂ ਕਥਾ ਦੇ ਦੌਰਾਨ “ਖੰਡਾ ਸ਼ਬਦ”
ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪਰਮਾਤਮਾ ਦਾ ਸਰਗੁਣ ਸਰੂਪ ਹੈ, ਜੀਵੇਂ ਪਰਮਾਤਮਾ ਦੋਵੇਂ
ਕੰਮ ਕਰਦਾ ਹੈ (ਸਿਰਜਦਾ ਹੈ ਅਤੇ ਮਾਰਦਾ ਹੈ) ਇਸੇ ਤਰਾਂ ਪਰਮਾਤਮਾ ਦਾ ਸਰਗੁਣ ਸਰੂਪ, ਖੰਡਾ
(ਮਾਰਦਾ ਹੈ ਅਤੇ ਬਚਾਉਂਦਾ ਹੈ) ਹੁਣ ਕਿਹੰਦੇ ਹਨ ਕਿ ਇਹ ਖੰਡਾ ਅਸਲ ਵਿਚ ਰੱਬ ਦੀ ਮਾਇਆ
ਹੈ, ਜਪੁ (ਜੀ ਸਾਹਿਬ) ਦੀ ਇੱਥੇ ਤੁਕ ਵੀ ਪੜੀ “ਏਕਾ ਮਾਈ ਜੁਗਤਿ ਵਿਹਾਈ” ਅਤੇ ਕਿਹਾ ਕਿ
ਦੇਖੋ ਇਹ ਦੂਜੀ ਪਉੜੀ ਵਿੱਚ ਇਸੇ ਤੁੱਕ ਦੀ ਵਿਆਖਿਆ ਕੀਤੀ ਹੈ। ਕੋਈ ਪੁੱਛੇ ਵੀਰ ਜੀ ਖੰਡਾ
ਹੈ ਕੀ ? ਰੱਬ ਹੈ ਜਾਂ ਮਾਇਆ ਜਾਂ ਅਗਿਆਨ ਰੂਪੀ ਖੰਡਾ? ਪਰ ਪੁਛੇ ਕੌਣ ?
ਖੈਰ, ਆਉ ਸਮਝੀਏ ਵੀਰ ਜੀ ਵਲੋਂ ਕੀਤੇ
ਦੋਵੇਂ ਹੀ ਅਰਥਾਂ ਨੂੰ :
1. ‘ਖੰਡਾ’ ਸ਼ਬਦ ਦਾ ਅਰਥ ਜੇ ਅਗਰ
ਦੁ-ਧਾਰੀ ਤਲਵਾਰ
: ਇੱਥੇ ਪ੍ਰਕਰਣ ਮੁਤਾਬਿਕ ਗੱਲ ਸ੍ਰਿਸ਼ਟੀ ਦੀ ਸਾਜਨਾ ਦੀ ਹੋ ਰਹੀ ਹੈ, ਇਹ ਲਈ
ਇੱਥੇ ਇਕ ਲੁਹਾਰ ਦੇ ਬਣਾਏ ਲੋਹੇ ਦੇ ਸ਼ਸਤਰ ਦੀ ਗੱਲ ਸਮਝ ਤੋਂ ਪਰੇ ਹੈ ਅਤੇ ਜੇ ਅਗਰ ਇਹ
ਅਰਥ ਮਨ ਵੀ ਲਏ ਜਾਨ ਤਾਂ ਫਿਰ ਖੰਡਾ ਬਨਾਉਣ ਤੋਂ ਪਹਿਲਾਂ ਲੁਹਾਰ ਦਾ ਜਿਕਰ ਵੀ ਹੁੰਦਾ,
ਨਹੀਂ ?
2. ‘ਖੰਡਾ’ ਸ਼ਬਦ ਦਾ ਅਰਥ
ਮਾਇਆ : ਇੱਥੇ ਜੇ ਅਗਰ ਅੰਤ੍ਰੀਵ ਅਰਥ
“ਮਾਇਆ,ਅਗਿਆਨ,ਕਾਲ ਇਤਿਆਦਿ” ਕਰੀਏ ਤਾਂ ਫਿਰ ਬ੍ਰਹਮਾ, ਮਹੇਸ਼, ਦੁਰਗਾ, ਸਿੰਧ, ਪਰਬਤ,
ਰਾਮ, ਦਹਸਿਰ,ਕ੍ਰਿਸਨ ਇਤਿਆਦਿ ਦੇ ਵੀ ਅੰਤ੍ਰੀਵੀ ਅਰਥ ਹੀ ਕਰਨੇ ਪੈਣਗੇ, ਕਲ ਨੂੰ ਕੋਈ
ਦੁਰਗਾ ਦੇ ਅਰਥ ਦੁ-ਰਗਾ (ਦੋ ਰਗਾਂ ਵਾਲਾ) ਵੀ ਕਰ ਸਕਦਾ ਹੈ । ਇਸ ਲਈ ਇਹ ਅਰਥ ਵੀ ਤਥਾਂ
ਤੋਂ ਪਰੇ ਕੁਤਰਕ ਦੇ ਸਹਾਰੇ ਹੀ ਖੜੇ ਹਨ, ਅਤੇ ਸੱਚੀ ਕਸਵੱਟੀ ਸ੍ਹਾਮਣੇ ਟਿਕਦੇ ਨਹੀਂ ।
ਆਉ ਗੁਰੂ ਸਾਹਿਬ ਜੀ ਪਾਸੋਂ ਸਮਝੀਏ ਕਿ ਖੰਡਾ ਕੀ ਹੈ
?
1. ਨਵਾ
ਖੰਡਾ ਵਿਚਿ ਜਾਣੀਐ ਨਾਲਿ
ਚਲੈ ਸਭੁ ਕੋਇ ॥ (ਅੰਕ-2)
2. ਪੁਰੀਆ ਖੰਡਾ
ਸਿਰ ਕਰੇ ਇਕ ਪੈਰ ਧਿਆਏ ॥ (ਅੰਕ-1241)
3. ਨਵਾ ਖੰਡਾ
ਵਿਚਿ ਜਾਣਿਆ ਅਪਨੇ ਚਜ ਵਿਚਾਰ ॥ (ਅੰਕ-1413)
ਇੱਥੇ “ਖੰਡਾ” ਸ਼ਬਦ ਦਾ ਅਰਥ ਹੈ
“ਹਿੱਸਾ”। ਇਹ ਸ਼ਬਦ ਇੱਥੇ ਪ੍ਰਕਰਣ ਮੁਤਾਬਿਕ ਹੀ ਹਨ
ਕਿ “(ਹੇ ਭਗਉਤੀ ਦੇਵੀ) ਤੂੰ ਸਭਤੋਂ ਪਹਿਲਾਂ ਪ੍ਰਿਥਵੀ ਦੇ ਖੰਡਾ ਨੂੰ ਸਾਜਿਆ ਅਤੇ ਸਾਰੇ
ਸੰਸਾਰ ਦੀ ਉਤਪੱਤੀ ਕੀਤੀ। (ਖੰਡਾ ਪ੍ਰਿਥਮੈਂ ਸਾਜਿ ਕੈ ਜਿਨ
ਸਭ ਸੈਸਾਰੁ ਉਪਾਇਆ ।)
ਹੁਣ ਆਉ ਇਹ ਵੀ ਸਮਝ ਲਈਏ ਕਿ ਆਖਿਰ ਇਹ ਵੀਰ ਇਹਨਾ ਡੋਲਦਾ ਕਿਉਂ,
ਗੁਰੂ ਸਾਹਿਬ ਦਾ ਪਾਵਨ ਹੁਕਮ ਹੈ ਕਿ ਜਿਹੜੇ ਗਲਤ ਵਿਚਾਰਧਾਰਾ ਨੂੰ ਗੁਰੂ ਬਨਾ ਲੈਂਦੇ ਹਨ,
ਉਸ ਇਸ ਤਰ੍ਹਾਂ ਝੂਠ ਅਤੇ ਠੱਗ ਵਿਦਿਆ ਨੂੰ ਹੀ ਜੀਵਨ ਦਾ ਆਸਰਾ ਬਣਾ ਲੈਂਦੇ ਹਨ ਅਤੇ ਇਹਨਾਂ
ਨੂੰ ਪਰਮਾਤਮਾ ਨੇ ਹੀ ਇਧਰ ਪਾਸੇ ਨੂੰ ਲਾਇਆ।
“ਨਾਨਕ ਜਿਤੁ ੳਇ ਲਾਏ ਤਿਤੁ ਲਗੇ ਉਇ
ਬਪੁੜੇ ਕਿਆ ਕਰੇਨਿ॥”
ਹੁਣ ਜਿਹੜਾ ਰਾਮ-ਸ਼ਿਆਮ ਨਾਮ ਦਾ ਲਿਖਾਰੀ ਆਪ ਹੀ ਦੁਬਿਧਾ ਵਿਚ ਹੈ
ਕਿ ਸੰਸਾਰ ਵਿਚ ਸਭਤੋਂ ਪਹਿਲਾਂ ਕੀ ਬਣਿਆ ਉਸ ਦੇ ਗ੍ਰੰਥ ਵਿਚੋਂ ਕਹਾਣੀ ਸੁਣਾਉਨ ਵਾਲਾ
ਕੀਵੇਂ ਨਾ ਦੁਬਿਧਾ ਵਿਚ ਹੋਵੇ :
-
ਇਕ ਪਾਸੇ ਲਿਖਾਰੀ ਪੰਨਾ-119 ਉਤੇ ਲਿਖਦਾ ਕਿ
ਪਹਿਲਾਂ ਖੰਡਾ (ਸ੍ਰਿਸ਼ਟੀ ਦਾ ਹਿੱਸਾ) ਸਾਜਿਆ, ਫਿਰ ਬ੍ਰਹਮਾ ਬਿਸਨੂ ਅਤੇ ਮਹੇਸ਼ ਸਾਜੇ,
ਫਿਰ ਮੁਕਰ ਜਾਂਦਾ ਹੈ ਅਤੇ ਪੰਨਾ-47 ਉਤੇ ਲਿਖਦਾ, ਕਿ ਜਦੋਂ ਕਾਲ ਨੇ ਸ਼੍ਰਿਸ਼ਟੀ ਸਾਜੀ
ਤਾਂ ਸਭਤੋਂ ਪਹਿਲਾਂ ਕਾਲਸੇਨ,ਕਾਲਕੇਤ ਇਤਆਦਿ ਰਾਜੇ ਜੰਮੇਂ ਫਿਰ ਚੌਥੇ ਰਾਜੇ ਕਾਲਧੁਜ
ਨੇ ਕੰਨ ਦੀ ਮੈਂਲ ਕੱਢੀ ਉਸ ਨਾਲ ਇਹ ਸ੍ਰਿਸ਼ਟੀ ਬਨਾਈ । (ਲਿਖਾਰੀ ਹੀ ਪਲਟ ਗਿਆ ਵੀਰ
ਬੰਤਾ ਸਿੰਘ ਕੀ ਕਰੇ?)
-
ਇਕ ਪਾਸੇ ਲਿਖਾਰੀ ਪੰਨਾ – 55 ਉਤੇ ਲਿਖਦਾ ਹੈ
ਕਿ ਜਦੋਂ ਮੈਂ(ਕਾਲ ਨੇ) ਸ੍ਰਿਸ਼ਟੀ ਬਨਾਈ ਤਾਂ ਸਭ ਤੋਂ ਪਹਿਲਾਂ ਮੈਂ (ਕਾਲ ਨੇ) ਦੈਂਤ
ਬਨਾਇ (ਦੈਂਤ ਰਚੇ ਦੁਸਟ ਦੁਖਦਾਈ ।), ਉਹਦੇ ਬਾਦ
ਮੈਂ ਦੈਤਾਂ ਨੂੰ ਆਪ ਨਸ਼ਟ ਕਰ ਕੇ ਉਹਨਾਂ ਦੀ ਥਾਂਵੇਂ ਦੇਵਤੇ ਬਨਾ ਦਿਤੇ (ਤਿਨ
ਕੀ ਠੳਰ ਦੇਵਤਾ ਥਾਪੇ), ਫਿਰ ਲਿਖਾਰੀ ਮੁਕਰ ਜਾਂਦਾ ਅਤੇ ਪੰਨਾ-119 ਉਤੇ
ਲਿਖੀ ਦੁਰਗਾ ਕੀ ਵਾਰ ਵਿਚ ਲਿਖਦਾ ਕਿ ਭਗਉਤੀ ਦੇਵੀ ਨੇ ਦੇਵਤਿਆਂ ਦਾ ਮਾਨ ਉਤਾਰਨ ਲਈ
ਹੀ ਦੈਂਤ ਪੈਦਾ ਕੀਤੇ । (ਲਿਖਾਰੀ ਹੀ ਪਲਟ ਗਿਆ ਵੀਰ ਬੰਤਾ
ਸਿੰਘ ਕੀ ਕਰੇ?)
ਇਸ ਲਈ ਬੇਨਤੀ ਹੈ
ਕਿ ਉਸ ਬਾਣੀ ਨਾਲ ਜੁੜੋ ਜੋ ਅਟਲ ਹੈ, ਅਡੋਲ ਹੈ,
(ਗੁਰ ਕਾ ਬਚਨੁ ਅਟਲ ਅਛੇਦ ॥) ਨਾ ਕਿ ਐਸੀ ਰਚਨਾ
(ਕਥਿਤ ਦਸਮ ਗ੍ਰੰਥ) ਦੇ ਨਾਲ, ਕਿ ਲਿਖਣ ਵਾਲੇ ਰਾਮ-ਸ਼ਿਆਮ ਦਾ ਕੁਝ ਪਤਾ ਨਹੀਂ, ਵਿਚਾਰਧਾਰਾ
ਕੁਝ ਹੈ ਨਹੀਂ, ਪੜਨ ਵਾਲਾ ਵੀ ਦੁਚਿੱਤੀ ਵਿਚ, ਸੁਣਨ ਵਾਲਾ ਵੀ…