Share on Facebook

Main News Page

ਵਾਰ ਭਗਉਤੀ ਜੀ ਕੀ/ਦੁਰਗਾ ਪਾਠ ਬਾਰੇ ਇੱਕ ਪੜਚੋਲ (ਭਾਗ – 11)
ਕੀ ਕੋਈ ਦੋ ਵਾਰੀ ਮਰ ਸਕਦਾ ਹੈ? ਹਾਂ.. ਬੰਤਾ ਸਿੰਘ ਦੀ ਦੁਰਗਾ ਮਾਈ, ਮਹਿਖਾਸੁਰ ਨੂੰ ਦੋ ਵਾਰੀ ਮੌਤ ਦੇ ਘਾਟ ਉਤਾਰਦੀ ਹੈ... ਹੈ ਨਾ ਕਮਾਲ !
-: ਕੰਵਲਪਾਲ ਸਿੰਘ, ਕਾਨਪੁਰ
07 Oct 2016

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1} ; {ਭਾਗ-2} ; {ਭਾਗ-3}; {ਭਾਗ-4}; {ਭਾਗ-5}; {ਭਾਗ-6}; {ਭਾਗ-7}; {ਭਾਗ-8}; {ਭਾਗ-9}; {ਭਾਗ-10}

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥
(ਅੰਕ – 601)

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਜਿੱਥੇ ਹਿੰਦੂ ਗ੍ਰੰਥਾਂ ਵਿਚ ਲਿਖੇ ਗਏ ਬਹੁਤ ਸਾਰੇ ਨਾਮ (ਰਾਮ, ਮੁਰਾਰ, ਪ੍ਰਭ, ਭਗਵਾਨ, ਭਗਵੰਤ, ਗੋਪਾਲ, ਧਰਣੀਧਰ, ਮਧੁਸੂਧਨ, ਮਾਧੋ, ਬੀਠਲ ਆਦਿ) ਪਰਮਾਤਮਾ ਲਈ ਵਰਤੇ ਹਨ, ਉਥੇ ਹੀ ਰੱਬ ਦੇ ਸਾਰੇ ਇਸਲਾਮੀ ਨਾਮ (ਅਲਾਹ, ਖੁਦਾ, ਪਰਵਰਦਿਗਾਰ, ਮਉਲਾ, ਕਰੀਮ, ਰਹੀਮ ਆਦਿ) ਵੀ ਪਰਮਾਤਮਾ ਲਈ ਵਰਤੇ ਹਨ। ਪਰ ਕਮਾਲ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ “ਮਹਾਕਾਲ” ਅਤੇ “ਭਗਉਤੀ”, ਇਹ ਦੋਵੇਂ ਹੀ ਸ਼ਬਦ ਕਿਤੇ ਵੀ ਪਰਮਾਤਮਾ ਲਈ ਨਹੀਂ ਵਰਤੇ ।

ਗੁਰੂ ਗ੍ਰੰਥ ਸਾਹਿਬ ਜੀ ਵਿਚ ਤਾਂ "ਮਹਾਕਾਲ" ਸ਼ਬਦ ਦੀ ਵਰਤੋਂ ਉਹਨਾਂ ਵਿਕਾਰਾਂ ਲਈ ਕੀਤੀ ਹੈ, ਜੋ ਆਤਮਿਕ ਮੌਤੇ ਮਾਰਦੇ ਨੇ ਅਤੇ ਅੰਕ-885 ਵਿਚ ਗੁਰੂ ਅਰਜੁਨ ਸਾਹਿਬ ਜੀ ਅਪਨੇ ਸਿੱਖਾਂ ਨੂੰ ਸਮਝਾ ਰਹੇਂ ਹਨ ਕਿ “ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦਾ ਨਾਮ ਜਿੳਂ ਜਿੳਂ ਸਿਮਰੇਂਗਾ ਤੈਨੂੰ ਊੱਚਾ ਆਤਮਕ ਜੀਵਨ ਮਿਲੇਗਾ, ਅਤੇ ਮਹਾਕਾਲ (ਰੂਪੀ ਵਿਕਾਰ) ਇਸ ਆਤਮਕ ਜੀਵਨ ਨੂੰ ਕਦੇ ਮੁਕਾ ਨਹੀਂ ਸਕੇਗਾ ।

ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂੰ ਜੀਵਹਿ ਫਿਰਿ ਨ ਖਾਈ ਮਹਾਕਾਲੁ ॥(ਅੰਕ-885)

ਹੁਣ ਇੱਕ ਸਿੱਖ ਨੇ ਫੈਸਲਾ ਆਪ ਕਰਨਾ ਹੈ ਕਿ ਗੁਰੂ ਅਰਜੁਨ ਸਾਹਿਬ ਜੀ ਦੀ ਆਪਣੀ ਲਿਖਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਅਸੀਂ ਮਹਾਕਾਲ ਨੂੰ ਆਤਮਕ ਮੌਤ ਦੇਣ ਵਾਲਾ ਇਕ ਵਿਕਾਰ ਮਨੰਣਾ ਹੈ, ਜਾਂ ਰਾਮ-ਸ਼ਿਆਮ ਦੇ ਲਿਖੇ ਗ੍ਰੰਥ ਮੁਤਾਬਿਕ ਆਪਣਾ ਇਸ਼ਟ, ਆਪਣਾ ਰੱਖਵਾਰ ?

ਮੈਨੂੰ ਉਮੀਦ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਿੱਖ ਕਦੇ ਵੀ ਗੁਰੂ ਅਰਜਨ ਸਾਹਿਬ ਜੀ ਦੇ ਬੋਲਾਂ ਨੂੰ ਰੱਦ ਕਰ ਕੇ ਇਕ ਵਿਕਾਰ (ਮਹਾਕਾਲ) ਨੂੰ ਰੱਬ ਨਹੀਂ ਮਨ ਸਕਦਾ ਚਾਹੇ ਐਸੇ ਕਈ ਬੰਤਾ ਸਿੰਘ ਆ ਕੇ ਗੋਲ-ਮੋਲ ਦਲੀਲਾਂ ਦੇਣ…

ਖੈਰ ਹੁਣ ਗੱਲ ਕਰੀਏ ਵੀਰ ਬੰਤਾ ਸਿੰਘ ਵਲੋਂ 06-10-2016 ਨੂੰ ਨਵਰਾਤਰੀ (ਨਵਦੁਰਗਾ) ਦੇ ਮੌਕੇ ਉਤੇ ਸੁਣਾਈ ਗਈ ਕਹਾਣੀ ਦੀ :

ਸੋ ਰਾਮ ਸ਼ਿਆਮ ਦੇ ਲਿਖੇ ਗ੍ਰੰਥ ਵਿਚੋਂ ਇਕ ਕਹਾਣੀ ਦੀ ਪਉੜੀ ਨੰ– 07 ਤੋਂ ਅੱਜ ਵੀਰ ਜੀ ਨੇ ਸ਼ੁਰੂਆਤ ਕੀਤੀ, ਇਸ ਪਉੜੀ ਦੇ ਵਿਸਥਾਰ ਵਿੱਚ ਜਾਣ ਤੋਂ ਪਹਿਲਾਂ ਆਉ ਅਸੀਂ ਯੁਗਾਂ (ਜੁਗਾਂ) ਦੇ ਬਾਰੇ ਵੀ ਸਮਝ ਲਈਏ, ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਵਿੱਚ ਇਹਨਾਂ ਜੁਗਾਂ ਦੀ ਉਮਰ ਕੁੱਝ ਇਸ ਤਰਾਂ ਲਿਖੀ ਹੈ :

- ਸਤਿਜੁਗ ਦੀ ਉਮਰ : 17,28,000 ਸਾਲ
- ਤ੍ਰੈਤਾ ਜੁਗ ਦੀ ਉਮਰ : 12,96,000 ਸਾਲ
- ਦੁਆਪਰ ਜੁਗ ਦੀ ਉਮਰ : 8,64,000 ਸਾਲ
- ਕਲਿਜੁਗ ਦੀ ਉਮਰ : 4,32,000 ਸਾਲ

ਹੁਣ ਇਹ ਕਲਜੁਗ ਦਾ ਕਿਹੜਾ ਸਾਲ ਚਲ ਰਿਹਾ ਇਸ ਬਾਬਤ ਤਾਂ ਕੋਈ ਜਾਣਕਾਰੀ ਨਹੀਂ, ਪਰ ਜੇ ਅਗਰ 2000ਵਾਂ ਸਾਲ ਵੀ ਮੰਨ ਲਿਆ ਜਾਇ ਤਾਂ ਇਹ ਯੁਧ ਲਗਭਗ 21,60,000 ਸਾਲ (ਇੱਕੀ ਲੱਖ ਸੱਠ ਹਜ਼ਾਰ ਸਾਲ) ਤੋਂ ਵੀ ਪਹਿਲਾਂ ਲੜਿਆ ਗਿਆ। (ਲਿਖਾਰੀ ਅਨੁਸਾਰ ਸਾਧੂ ਸਤਿਜੁਗ ਬੀਤਿਆ, ਅਧਸੀਲ਼ੀ ਤੈਤਾ ਆਇਆ) ਅਤੇ ਇਸ ਯੁਧ ਦੇ ਲਗਭਗ 21,62,000 ਸਾਲ ਬਾਅਦ ਵੀ ਐਸੇ ਕਈਂ ਕਬੀਲੇ ਮਿਲ ਜਾਣਗੇ ਜਿਹੜੇ ਅੱਜ ਵੀ ਕਪੜੇ ਤਕ ਨਹੀਂ ਪਾਉਂਦੇ, “ਜੇ ਵਿਗਿਆਨੀ ਖੋਜ ਅਨੁਸਾਰ ਵੀ ਦੇਖੀਏ ਤਾਂ ਮਨੁੱਖ ਜਾਤਿ ਨੇ ਲਗਭਗ 1,40,000 ਤੋਂ 1,70,000 ਸਾਲ ਪਹਿਲਾਂ ਪਹਿਲੀ ਵਾਰ ਕਪੜੇ ਦੀ ਕਾਢ ਕਢੀ। 3,50,000 ਸਾਲ ਪਹਿਲਾਂ ਮਨੁੱਖ ਨੇ ਅੱਗ ਦਾ ਇਸਤੇਮਾਲ ਸ਼ੁਰੂ ਕੀਤਾ ਅਤੇ ਲਗਭਗ 8500 ਸਾਲ ਪਹਿਲਾਂ ਨਗਾੜੇ ਇਤਆਦਿ ਦਾ”।

ਆਉ ਹੁਣ ਸਮਝੀਏ ਪਉੜੀ – 8 ਨੂੰ,

(21 ਲੱਖ ਸਾਲਾਂ ਪਹਿਲਾਂ ਹੋ ਰਹੇ ਇਸ ਯੁਧ ਵਿਚ) ਨਗਾੜੇ ਵੱਜ ਰਹੇ ਨੇ, ਬਰਛੀਆਂ ਝੁਲ ਰਹੀਆਂ ਹਨ ਅਤੇ ਝੰਡੇ ਝੂਲ ਰਹੇ ਹਨ (ਨੋਟ: ਕਪੜੇ ਦੀ ਕਾਢ 1.7 ਲੱਖ ਸਾਲ ਪਹਿਲਾਂ ਹੋਈ), ਢੋਲ ਅਤੇ ਨਗਾਰੇ ਦੀ ਗੂੰਜ ਸੁਣ ਕੇ ਸ਼ੂਰਵੀਰ ਇੰਝ ਮਸਤ ਹਨ, ਜੀਵੇਂ ਕੋਈ ਸ਼ਰਾਬੀ ਝੂਮ ਰਿਹਾ ਹੋਇ (ਇਸ ਤੁੱਕ ਦੇ ਅਰਥ ਬੰਤਾ ਸਿੰਘ ਨੇ ਗੋਲ-ਮੋਲ ਕਰਤੇ), ਦੁਰਗਾ ਅਤੇ ਦਾਨਵ ਆਪਸ ਵਿੱਚ ਆਮਨੇ ਸ੍ਹਾਮਣੇ ਹਨ, ਯੁਧ ਵਿੱਚ ਵੀਰ ਇੱਕ ਦੂਜੇ ਨਾਲ ਲੜ ਰਹੇ ਹਨ, ਯੁਧ ਵਿੱਚ ਵੀਰ ਇਸ ਤਰਾਂ ਬਰਛੀ ਉਤੇ ਪਿਰੋਇ ਹੋਏ ਹਨ ਜੀਵੇਂ ਡਾਲੀ ਉਤੇ ਆਂਵਲੇ ਲਗੇ ਹਨ, ਇਕ ਤਰਫ ਤਲਵਾਰਾਂ ਨਾਲ ਕਟੇ ਪਏ ਸਨ, ਦੂਜੀ ਤਰਫ ਇਸ ਤਰਾਂ ਲੋਟ ਰਹੇ ਸਨ ਜੀਵੇਂ ਸ਼ਰਾਬ ਪੀਤੀ ਹੋਇ, ਕਾਇਰਾਂ ਨੂੰ ਝਾੜੀਆਂ ਚੋਂ ਖਿੱਚ ਕੇ ਮਾਰਿਆ ਗਇਆ (ਲਿਖਾਰੀ 7ਵੀਂ ਪਉੜੀ ਵਿਚ ਲਿਖ ਰਿਹਾ ਕਿ ਯੋਧੇ ਉਹ ਸਨ ਜਿਹੜੇ ਯੁਧ ਵਿਚ ਭਜਣਾ ਜਾਣਦੇ ਹੀ ਨਹੀਂ ਸਨ, ਹੁਣ 8ਵੀਂ ਪਉੜੀ ਵਿਚ ਜਾਂ ਤਾਂ ਤਾਲੀਬਾਨੀ ਬਣ ਕੇ ਆਮ ਜਨਤਾ ਨੂੰ ਮਾਰ ਰਹੇ ਜਾਂ ਫਿਰ ਪਲਟੀ ਖਾ ਗਏ)।

ਪਉੜੀ ਨੰ 10 ਵਿੱਚ ਦਿਖਾਇਆ ਗਇਆ ਕਿ ਦੇਵੀ ਵਲੋਂ ਮਹਿਖਾਸੁਰ ਦੇ ਪੇਟ ਨੂੰ ਖੰਡ-ਖੰਡ ਕਰ ਦਿਤਾ, ਅੰਤੜੀਆਂ ਅਤੇ ਗੁਰਦੇ ਵੀ ਬਾਹਰ ਖਿਚ ਲਏ, ਤਲਵਾਰ ਵੀ ਇੰਜ ਆਰਪਾਰ ਹੋ ਕੇ ਦਿਖ ਰਹੀ ਹੈ, ਜੀਵੇਂ ਧੂਮਕੇਤੁ ਦਾ ਤਾਰਾ।

ਅੱਜ ਦੀ ਕਥਾ ਅਨੁਸਾਰ ਮਹਿਖਾਸੁਰ ਮਾਰਿਆ ਗਇਆ, ਪਰ ਦੇਖਣਾ ਰਾਮ ਸ਼ਾਮ ਦੀ ਕਰਾਮਾਤ ਅੱਗੇ 18ਵੀਂ ਪਉੜੀ ਵਿੱਚ ਫਿਰ ਆ ਜਾਏਗਾ ਮਹਿਖਾਸੁਰ ??? ਹੈ ਨਾ ਕਮਾਲ…

ਚਲਦਾ…


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top