Share on Facebook

Main News Page

ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਭੁਚੋ ਵਾਲਿਆਂ ਦੀਆਂ ਯੱਬਲੀਆਂ - 3
-: ਜਗਪਾਲ ਸਿੰਘ ਸਰੀ, 604 -780-3972

ਇਨ੍ਹਾਂ ਬਾਰੇ ਇਕ ਗੱਲ ਦਾ ਬਹੁਤ ਪਰਚਾਰ ਕੀਤਾ ਜਾਂਦਾ ਹੈ, ਕਿ ਬਾਬਾ ਜੀ ਨੇ ੧੦੦ ਸਾਲ ਬਾਅਦ ਦੁਬਾਰਾ ਧਰਤੀ 'ਤੇ ਜਨਮ ਲੈਣਗੇ, ਸਿੱਖ ਰਾਜ ਸਥਾਪਤ ਕਰਨਗੇ। ਇਹ ਗਜ਼ਨੀ ਸ਼ਹਿਰ {ਮੈਨੂੰ ਨਹੀਂ ਪਤਾ ਇਹ ਕਿੱਥੇ ਹੈ} ਵਿੱਚ ਇੱਕ ਮੁਸਲਮਾਨ ਦੇ ਘਰ ਵਿੱਚ ਜਨਮ ਲੈਣਗੇ। ਇਨ੍ਹਾਂ ਦਾ ਨਾਮ ਆਲਮ ਖਾਨ ਹੋਵੇਗਾ। ਫਿਰ ਉਸ ਜਗ੍ਹਾ ਤੋਂ ਇਹ ਆਪਣੀ ਫੌਜ ਸਮੇਤ ਹਮਲਾ ਕਰਨਗੇ। ਸਭ ਤੋਂ ਪਹਿਲਾਂ ਇਹ ਅੰਮ੍ਰਿਤਸਰ 'ਤੇ ਹਮਲਾ ਕਰਕੇ, ਦਰਬਾਰ ਸਾਹਿਬ ਨੂੰ ਮਲੇਛਾਂ ਤੋਂ ਆਜ਼ਾਦ ਕਰਵਾਉਣਗੇ। ਫਿਰ ਆਪ ਅਮ੍ਰਿੰਤ ਛੱਕ ਕੇ ਸਿੰਘ ਸਜਣਗੇ, ਫਿਰ ਇਨ੍ਹਾਂ ਦਾ ਨਾਮ ਆਲਮ ਸਿੰਘ ਹੋਵੇਗਾ। ਇਨ੍ਹਾਂ ਦੇ ਆਉਣ ਦੀਆਂ ਨਿਸ਼ਾਨੀਆਂ ਹੇਠ ਲਿਖੇ ਅਨੁਸਾਰ ਹਨ।

  1. ਕੁਦਰਤ ਦਾ ਨਿਯਮ ਜੋ ਕਰੋੜਾਂ ਸਾਲਾਂ ਤੋਂ ਚੱਲ ਰਹਿਆ, ਓਹ ਬਦਲ ਜਾਵੇਗਾ, ਜਿਵੇਂ ਚੰਦ ਦਾ ਵਧਣਾ ਤੇ ਘਟਣਾ ਬੰਦ ਹੋ ਜਾਵੇਗਾ।
  2. ਲੋਕਾਂ ਦਾ ਖੂਨ ਚੂਸ ਚੂਸ ਕੇ ਪੰਜ ਮੰਜ਼ਿਲਾਂ ਮਹਿਲ ਤਿਆਰ ਹੋਵੇਗਾ, ਆਉਣ ਤੋਂ ਪਹਿਲਾਂ ਜੋ ਹੁਣ ਭੁਚੋ ਪਿੰਡ ਵਿੱਚ ਤਿਆਰ ਹੋ ਰਿਹਾ ਹੈ।
  3. ਇਹ ਰੱਥ ਦੀ ਸਵਾਰੀ ਕਰਨਗੇ, ਜਿਸ ਨੂੰ ਦੋ ਬੱਬਰ ਸ਼ੇਰ ਜੁੜਨਗੇ।
  4. 96 ਕਰੋੜ ਲੋਕਾਂ ਨੂੰ ਅਮ੍ਰਿੰਤ ਛਕਾ ਕੇ ਸਿੰਘ ਸਾਜਿਆ ਜਾਵੇਗਾ।
  5. ਧਰਤੀ ਅੰਨ ਪੈਦਾ ਕਰਨ ਤੋਂ ਜੁਆਬ ਦੇ ਦੇਵੇਗੀ। ਲੋਕਾਂ ਨੂੰ ਖਾਣ ਪੀਣ ਨੂੰ ਕੁਝ ਨਹੀਂ ਮਿਲਣਾ, 2 ਕਿਲੋਮੀਟਰ ਲੰਬਾ ਲੰਗਰ ਹਾਲ ਤਿਆਰ ਕੀਤਾ ਹੋਵੇਗਾ। ਫਿਰ ਜਿਸ ਵਿੱਚ ਬੈਠ ਕੇ ਲੋਕ ਲੰਗਰ ਛਕਣਗੇ {ਨਿਵੀਆਂ ਜਾਤਾਂ ਲੰਗਰ ਮਿਲਣ ਦੀ ਕੋਈ ਗਰੰਟੀ ਨਹੀਂ}
  6. ਖਾਲਸਾ ਫੌਜ ਦੇ ਪੰਜ ਜਰਨੈਲ ਨੰਦੂ ਗੰਦਸਰ ਵਾਲਾ, ਅਤਰ ਸਿੰਘ ਮਸਤੂਆਨੇ ਵਾਲਾ {ਇਨ੍ਹਾਂ ਅਨੁਸਾਰ ਅਤਰ ਸਿੰਘ ਪਿਛਲੇ ਜਨਮ ਦਾ ਹਰੀ ਸਿੰਘ ਨਲੂਆ ਹੈ} ਵਧਾਵਾ ਸਿੰਘ ਲਹਿਰਾਗਾਗਾ, ਦੋ ਹੋਰ ਸਾਧ 96 ਕਰੋੜ ਖਾਲਸਾ ਫੌਜ ਦੇ ਆਗੂ ਹੋਣਗੇ।
  7. ਭਾਈ ਬਾਬਾ ਜੀ ਕਹਿੰਦੇ ਸਨ, ਸਾਡੀ ਕਿਸੇ ਨੂੰ ਪਹਿਚਾਣ ਨਹੀਂ ਹੋਣੀ, ਸਾਰੇ ਸਾਨੂੰ ਕੋਈ ਮਹਾਬਲੀ ਰਾਜਾ ਹੀ ਸਮਝਣਗੇ।

ਭਾਈ ਇਸ ਨੂੰ ਨਿੰਦਿਆ ਨਾ ਸਮਝਣਾ, ਇਹ ਤਾਂ ਮੈਂ ਮਹਾਪੁਰਖਾਂ ਦੀ ਸਿਫਤ ਸਲਾਹ ਕਰ ਰਿਹਾ ਹਾਂ। ਬਾਬਾ ਜੀ ਦੀ ਇਕ ਫੋਟੋ ਮਲੂਕੇ ਪਿੰਡ ਦੇ ਡੇਰਾ ਰਾਮ ਟਿੱਲਾ ਵਿੱਚ ਪਈ ਹੈ, ਜਿਸ ਬਾਰੇ ਕਹਿੰਦੇ ਨੇ ਕਿ ਉਸ ਦੀ ਕਿਸੇ ਕੈਮਰੇ ਨਾਲ ਫੋਟੋ ਨਹੀਂ ਖਿੱਚੀ ਜਾ ਸਕਦੀ, ਜੋ ਅਸੀਂ ਕੁਝ ਮਹੀਨੇ ਪਹਿਲਾਂ ਔਖਤੀ ਸੰਤਾ ਦੇ ਕੌਤਕ ਵਿੱਚ ਪਾ ਕੇ ਜੱਗ ਜਹਿਰ ਕਰ ਦਿਤੀ ਸੀ।

ਭਾਈ ਕਹਿੰਦੇ ਕਿ ਬਾਬਾ ਜੀ ਨੇ ੧੦੦ ਸਾਲ ਬਾਅਦ ਜਨਮ ਲੈਣਾ ਸੀ। ਬਾਬਾ ਜੀ ਦੀ ਮੌਤ ੧੯੨੭ ਨੂੰ ਹੋਈ ਸੀ, ੨੦੨੭ ਨੂੰ ੧੦੦ ਸਾਲ ਪੂਰਾ ਹੋ ਜਾਣਾ ਭਾਵ 14 ਸਾਲ ਹੀ ਬਾਕੀ ਹਨ

ਭਾਈ ਜੋ ਜੋ ਲੋਕ ਬਾਬਾ ਜੀ ਦੀ ਨਿੰਦਿਆ ਕਰਦੇ ਹਨ, ਭਾਈ ਦਿਲਜੀਤ ਸਿੰਘ ਇੰਡੀਆਨਾ ਵਾਲੇ, ਭਾਈ ਸਤਨਾਮ ਸਿੰਘ ਜੀ ਮੌਂਟਰਿਆਲ ਵਾਲੇ, ਭਾਈ ਜਗਪਾਲ ਸਿੰਘ ਸਰੀ ਵਾਲਿਆਂ ਨੂੰ ਬਾਬਾ ਜੀ ਸਖਤ ਸਜਾਵਾਂ ਦੇਣਗੇ।

ਸੋ ਭਾਈ ਇਹ ਹਨ, ਬਾਬਾ ਮਹਾਹਰਨਾਮ ਸਿੰਘ ਭੂਚੋ ਵਾਲਿਆਂ ਦੀਆਂ ਯੱਬਲੀਆਂ...

ਬਾਬਾ ਜੀ ਦੀ ਫੋਟੋ ਜੋ ਕੋਈ ਕੈਮਰਾ ਨਹੀਂ ਖਿੱਚ ਸਕਦਾ, ਓਹ ਨਾਲ ਲਗਾਈ ਗਈ ਹੈ।

ਬਾਬਾ ਜੀ ਦਾ ਦੋਖੀ ਦਾਸ: ਜਗਪਾਲ ਸਿੰਘ ਸਰੀ

* ਪਿਛਲੀ ਯਬਲੀ ਪੜ੍ਹੋ : ਭਾਗ 1, ਭਾਗ 2

ਨੋਟ: ਬਾਬਾ ਜੀ ਨੇ ਇਕ ਬਚਨ ਕੀਤਾ ਸੀ, ਜਦੋਂ ਸਾਡੇ ਨਿੰਦਕ ਖ਼ਾਲਸਾ ਨਿਊਜ਼ ਵਾਲੇ ਤੇ ਭਾਈ ਜਗਪਾਲ ਸਿੰਘ ਸਰੀ ਕੈਨੇਡਾ ਵਾਲੇ, ਸਾਡੀ ਨਿੰਦਿਆ ਕਰਨਗੇ, ਉਹ ਤਾਂ ਪੱਕੇ ਨਰਕਾਂ ਨੂੰ ਜਾਣਗੇ। ਉਨ੍ਹਾਂ ਦੋਵਾਂ ਵਲੋਂ ਲਿਖੀ ਸਾਡੀ ਨਿੰਦਾ, ਜੋ ਜੋ ਪੜੇਗਾ ਉਹ ਵੀ ਨਰਕਾਂ ਦਾ ਭਾਗੀ ਹੋਵੇਗਾ। ਸੋ ਜਿਸ ਵੀਰ ਭਾਈ ਨੂੰ ਨਰਕਾਂ ਤੋਂ ਡਰ ਲਗਦਾ, ਉਹ ਬਾਬਾ ਜੀ ਦੀ ਨਿੰਦਿਆ ਨਾ ਪੜਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top