Share on Facebook

Main News Page

ਵਾਰ ਭਗਉਤੀ ਜੀ ਕੀ/ਦੁਰਗਾ ਪਾਠ ਬਾਰੇ ਇੱਕ ਪੜਚੋਲ (ਭਾਗ – 12)
ਬੰਤਾ ਸਿੰਘ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ ਯਾਂ ਹਾਲੇ ਆਪ ਹੀ ਭੰਬਲਭੂਸੇ ਵਿੱਚ ਹੈ ?
-: ਕੰਵਲਪਾਲ ਸਿੰਘ, ਕਾਨਪੁਰ
09 Oct 2016

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1} ; {ਭਾਗ-2} ; {ਭਾਗ-3}; {ਭਾਗ-4}; {ਭਾਗ-5}; {ਭਾਗ-6}; {ਭਾਗ-7}; {ਭਾਗ-8}; {ਭਾਗ-9}; {ਭਾਗ-10}; {ਭਾਗ-11}

ਬਿਨੁ ਗੁਰ ਗਰੁਬ ਨ ਮੇਟਿਆ ਜਾਇ ਗੁਰਮਤਿ ਧਰਮੁ ਧੀਰਜੁ ਹਰਿ ਨਾਇ ਨਾਨਕ ਨਾਮੁ ਮਿਲੈ ਗੁਣ ਗਾਇ

ਜੁਗਹੁ ਜੁਗ ਅਟਲ, ਗੁਰੂ ਗ੍ਰੰਥ ਸਾਹਿਬ ਜੀ ਅਪਨੇ ਸਿੱਖਾਂ  ਨੂੰ ਗੁਰੂ ਦੀ ਮਤਿ ਧਾਰਣ ਕਰਣ ਦੀ ਸੀਖਿਆ ਦਿੰਦੇ ਨੇ, ਅਤੇ ਬਾਰੰਬਾਰ ਇਹ ਦ੍ਰਿੜ ਕਰਾਉਂਦੇ ਨੇ ਕਿ ਬਿਨਾ ਗੁਰੂ ਦੇ ਪਰਮਾਤਮਾ ਨਹੀਂ ਮਿਲਦਾ। ਬੇਸ਼ਕ ਗੁਰਬਾਣੀ ਵਿੱਚ ਹਿੰਦੂ ਮਿਥਿਹਾਸ, ਜਨੇਊ, ਨਮਾਜ਼, ਸ਼ਰਾ ਇਤਆਦਿ ਦੀ ਗੱਲ ਕੀਤੀ ਹੈ, ਪਰ ਪੂਰਾ ਜ਼ੋਰ ਸਿਰਫ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਅਤੇ ਉਸਨੂੰ ਯਾਦ ਰੱਖਣ (ਸਿਮਰਨ) ਉਤੇ ਪਾਇਆ। ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਦਾ ਕੋਈ ਵੀ ਸ਼ਬਦ ਪੜ ਕੇ, ਵਿਚਾਰ ਕੇ, ਜੇ ਅਗਰ ਦੇਖੀਏ ਤਾਂ ਇਕੋ ਜਿਹਾ ਸੁਨੇਹਾ, ਇਕੋ ਜਿਹੀ ਸਿਖਿਆ ਮਿਲੇਗੀ ਕਿ ਪਰਮਾਤਮਾ ਦਾ ਨਾਮ ਜਪ, ਅਤੇ ਚੰਗੇ ਕਰਮ ਕਰ, ਚਾਹੇ ਉਦਾਹਰਣ ਵਜੋਂ ਆਮ ਲੋਕਾਂ ਵਿਚ ਪ੍ਰਚਲਿਤ, ਮਿਥਿਹਾਸਕ ਕਹਾਣੀ ਦੇ ਪਾਤਰ ਹਰਣਾਖਸ਼ ਦਾ ਨਾਮ ਵਰਤਿਆ, ਚਾਹੇ ਕੰਸ ਦਾ, ਚਾਹੇ ਦੁਰਜੋਧਨ ਦਾ, ਚਾਹੇ ਮਹਿਖਾਸੁਰ ਦਾ, ਪਰ ਜ਼ੋਰ ਹਮੇਸ਼ਾ ਗੁਰੂ ਦੀ ਮਤਿ ਰਾਹੀਂ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਅਤੇ ਉਸਦੀ ਯਾਦ ੳਤੇ ਹੀ ਪਾਇਆ । ਉਤੇ ਲਿਖੇ ਸ਼ਬਦ ਵਿਚ ਵੀ ਕੁਝ ਇਹੋ ਗੱਲ ਸਮਝਾਈ ਹੈ ।

ਦੂਜੇ ਬੰਨੇ ਇਹ ਰਾਮ-ਸ਼ਿਆਮ ਦਾ ਲਿਖਿਆ, ਅਖੌਤੀ ਦਸਮ ਗ੍ਰੰਥ ਅਪਣਾ ਸਾਰਾ ਜ਼ੋਰ ਐਸੇ ਦੇਵੀ-ਦੇਵਤਿਆਂ ਦੀ ਵਡਿਆਈ ਉਤੇ ਲਾਉਂਦਾ ਹੈ, ਜਿਹੜੇ ਆਪ ਹੀ ਨਸ਼ੇੜੀ ਹਨ।

ਖੈਰ ਆਉ ਗੱਲ ਸ਼ੁਰੂ ਕਰੀਏ ਵੀਰ ਬੰਤਾ ਸਿੰਘ ਵਲੋਂ ਸੁਣਾਈ ਅੱਜ (08-10-2016) ਦੀ ਕਹਾਣੀ ਦੀ... ਸੋ ਅੱਜ ਨਜ਼ਾਰਾ ਬਦਲਿਆ ਜਿਹਾ ਸੀ, ਅਖੰਡ ਕੀਰਤਨੀ ਜੱਥੇ ਦੇ ਵੀਰ ਵੀ ਸਲਾਨਾਂ ਸਮਾਗਮ ਦੇ ਦੌਰਾਨ, ਗੁਰੁਦੁਆਰਾ ਬੰਗਲਾ ਸਾਹਿਬ ਵਿਚ ਹਾਜ਼ਰੀਆਂ ਭਰ ਰਹੇ ਸਨ, ਪਰ ਉਹਨਾਂ ਦੀ ਮੌਜੂਦਗੀ ਵਿੱਚ ਹੀ ਭਾਈ ਬੰਤਾ ਸਿੰਘ ਵਲੋਂ, ਉਹਨਾਂ ਵੀਰਾਂ ਨੂੰ ਭਾਈ ਰਣਧੀਰ ਸਿੰਘ ਜੀ ਦੀ ਇੱਕ ਵੱਖਰੀ ਸੰਪ੍ਰਦਾ* ਦਸਿਆ, ਸੁਣ ਕੇ ਬੜੀ ਹੈਰਾਨੀ ਹੋਈ, ਕਿਉਂਕਿ ਸਿੱਖ ਕੌਮ ਦੇ ਇਕ ਵੱਡੇ ਅਦਾਰੇ ਨੂੰ, ਇੱਕ ਵਖਰੀ ਸੰਪ੍ਰਦਾ* ਬੋਲਨਾ ਜਾਂ ਪ੍ਰਚਾਰਨਾ ਇੱਕ ਵਾਰ ਫਿਰ ਸਿੱਖ ਕੌਮ ਵਿਚ ਵੰਡੀਆਂ ਪਾਉਣ ਦੀ ਸਾਜਿਸ਼ ਹੀ ਲਗਦੀ ਹੈ, ਮੈਨੂੰ ਆਸ ਹੈ ਕਿ ਅਖੰਡ ਕੀਰਤਨੀ ਜੱਥੇ ਦੇ ਵੀਰ ਇਸ ਵੱਲ ਧਿਆਨ ਦੇਣਗੇ ਕਿ ਇੰਜ ਨਾ ਕੋਈ ਜਣਾਂ-ਖਣਾਂ ਸਿੱਖ ਕੌਮ ਨੂੰ ਵੱਖ-ਵੱਖ ਸੰਪ੍ਰਦਾਵਾਂ ਵਿੱਚ ਵੰਢਣ ਦੀ ਸਾਜਿਸ਼ਾਂ ਕਰੇ।

ਦੁਰਗਾ ਕੀ ਵਾਰ ਵਿਚ ਕਵੀ ਪਹਿਲੀ 20 ਪਉੜੀਆਂ ਵਿਚ 4 ਵਾਰ ਲੜਨ ਵਾਲੇ ਦੇਵਤਿਆਂ ਨੂੰ ਭੰਗੇੜੀ, ਨਸ਼ੇੜੀ, ਸ਼ਰਾਬੀ ਇਤਆਦਿ ਉਪਨਾਵਾਂ ਨਾਲ ਨਿਵਾਜ ਚੁਕਾ ਹੈ, ਇਥੋਂ ਲਿਖਾਰੀ ਦੀ ਆਪਣੀ ਸੋਚ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ, ਅੱਗੇ ਵੀਂ 50ਵੀਂ ਪਉੜੀ ਵਿਚ ਪਾਨ ਖਾਨ ਵਾਲੇ ਅਤੇ ਨਸ਼ੇ ਕਰਨ ਵਾਲੇ ਦੀ ਰੱਜ ਕੇ ਤਾਰੀਫ ਕਰਦਾ ਹੈ ਲਿਖਾਰੀ, ਪਰ ਝੂਠ ਬੋਲਣ ਵਾਲੇ ਦਾ ਕੀ, ਕਦੇ ਅਤਿ ਉਪਮਾ ਅਲੰਕਾਰ ਦੱਸ ਦੇ, ਕਦੇ ਮਹਿਖੇ ਅਤੇ ਮਹਿਖਾਸੁਰ ਦੋ ਵੱਖ-ਵੱਖ ਕਰ ਦੇ, ਉਹਨੂੰ ਵੀ ਅੰਦਰਖਾਤੇ ਪਤਾ ਕਿ ਸਿੱਖ ਕਿਹੜਾ ਪੜਦੇ, ਮਾਰੀ ਜਾਉ ਗਪਾਂ…

ਅੱਜ ਇਹ ਵੀਰ 7 ਵੱਜ ਕੇ 51 ਮਿੰਟ 'ਤੇ ਬੋਲਿਆ ਕਿ “ਇਹ ਮਹਿਖਾਸੁਰ ਹੈ, ਉਹਦਾ ਨਾਮ ਕੇਵਲ ਮਹਿਖਾ ਹੈ, ਨਾਮ ਰੱਲ ਜਾਂਦੇ ਨੇ, ਕਈਂ ਜਗਤਾਰ ਸਿੰਘ, ਗੰਡਾ ਸਿੰਘ, ਕਈਂ ਬੰਤਾ ਸਿੰਘ, ਨਾਮ ਤੇ ਰੱਲ ਜਾਂਦੇ ਨੇ, ਕਰਤੂਤ ਨਹੀਂ ਰਲਦੀ, ਜਿਹੜਾ ਪਹਿਲਾਂ (10ਵੀਂ ਪਉੜੀ ਵਿਚ) ਮਹਿਖਾ ਹੈ ਉਹ ਕੋਈ ਵੱਡਾ ਸੂਰਮਾ ਨਹੀਂ, ਜਿਹੜਾ ਇਹ ਮਹਿਖਾਸੁਰ ਸੀ, ਇਹਨੇ ਤਿਨਾਂ ਲੋਕਾਂ ਵਿੱਚ ਰਾਜ ਕਮਾਇਆ ਸੀ”

ਆਉ ਇਸ ਵੀਰ ਵਲੋਂ ਬੋਲੇ ਇਕ ਹੋਰ ਝੂਠ ਬਾਬਤ ਪਰਦਾ ਚੁਕੀਏ, ਇਸੇ ਗ੍ਰੰਥ ਵਿਚ ਇਹ ਲੜਾਈ ਤਿਨ ਵਾਰ ਆਈ ਹੈ :

1. ਰਾਮ ਸ਼ਿਆਮ ਦੇ ਇਸੇ ਗ੍ਰੰਥ ਦੇ ਪੰਨਾ ਨੰ. 78 ਵਿਚ ਪਉੜੀ 52 ਵਿੱਚ ਲਿਖਿਆ ਹੈ ਕਿ ਚੰਡੀ ਨੇ, ਦੇਵਤਿਆਂ ਨੂੰ ਸੁਖ ਦੇਣ ਲਈ ਅਪਨੇ ਹੱਥੀਂ ਮਹਿਖਾਸੁਰ ਨੂੰ ਮਾਰਿਆ । (ਇਥੋਂ ਸਪਸ਼ਟ ਹੈ ਕਿ ਚੰਡੀ ਅਤੇ ਦੁਰਗਾ ਇਕੋ ਕਿਰਦਾਰ ਹਨ ਦੋ ਨਹੀਂ)

2. ਇਸੇ ਗ੍ਰੰਥ ਦੇ ਪੰਨਾ ਨੰ. 102 ਦੀ 37-38 ਪਉੜੀ ਵਿਚ ਲਿਖਿਆ ਕਿ ਕਾਲਕਾ ਦੇਵੀ ਨੇ ਆਪਣੇ ਹਥੀਂ ਤਲਵਾਰ ਰਾਹੀਂ ਮਹਿਖਾਸੁਰ ਨੂੰ ਮਾਰਿਆ। ਇਥੇ ਪਉੜੀ ਵਿੱਚ ਬੰਦਾ ਇੱਕ ਹੀ ਮਰਿਆ, ਪਰ ਨਾਮ ਦੋਵੇਂ ਆਇ,
ਮਹਿਖਾਸੁਰ ਕੇ ਮਾਰਕਰ, ਪ੍ਰਫੁਲਤ ਭਈ ਜਗਮਾਈ ।
ਤਾ ਦਿਨ ਤੇ ਮਹਿਖੇ ਬਲੈ ਦੇਤ ਜਗਤ ਸੁਖ ਪਾਈ ।38।
(ਸੋ ਸਾਫ ਹੋ ਗਿਆ ਕਿ ਯਾ ਤਾਂ ਵੀਰ ਬੰਤਾ ਸਿੰਘ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ ਯਾਂ ਹਾਲੇ ਆਪ ਹੀ ਭੰਬਲਭੂਸੇ ਵਿੱਚ ਹੈ )

3. ਜੀਵੇਂ 07-10-2016 ਦੇ www.KhalsaNews.org ਉਤੇ ਛਪੇ ਲੇਖ ਵਿਚ ਸਵਾਲ ਉਠਾਇ ਸਨ ਕਿ ਪੰਨਾ ਨਂ. 120 ਦੀ 10ਵੀਂ ਪਉੜੀ ਵਿਚ ਫਿਰ ਇਹ ਮਹਿਖਾਸੁਰ ਮਾਰਿਆ ਗਇਆ ਅਤੇ ਪੰਨਾ ਨਂ. 122 ਦੀ ਪਉੜੀ ਨਂ. 20ਵੀਂ ਵਿਚ ਫਿਰ ਮਾਰਿਆ ਗਯਾ ।

ਲਗਾਤਾਰ 8 ਦਿਨਾਂ ਦੌਰਾਨ ਝੂਠ ਦਾ ਪ੍ਰਚਾਰ ਸਿਰਫ ਇੱਥੇ ਹੀ ਨਹੀਂ ਰੁਕਦਾ, ਇਹਨਾਂ ਮੁਤਾਬਿਕ ਦੁਰਗਾ/ਚੰਡੀ/ਕਾਲਕਾ ਆਦਿ ਨੇ ਪਰਮਾਤਮਾ ਦਾ ਸਿਮਰਨ ਕੀਤਾ ਅਤੇ ਅਬਲਾ ਤੋਂ ਸਕਤੀਸ਼ਾਲੀ ਬਨ ਗਈ।

ਆਉ ਜ਼ਰਾ ਇਸ ਬਾਬਤ ਵੀ ਟੂਕ ਮਾਤਰ ਵਿਚਾਰ ਕਰ ਲਈਏ, ਇਕ ਤਾਂ ਲਿਖਾਰੀ ਮੁਤਾਬਿਕ ਇਹ ਦੇਵੀ ਕੋਈ ਆਮ ਅਬਲਾ ਨਹੀਂ ਅਤੇ ਨ ਹੀ ਇਸਨੇ ਪਰਮਾਤਮਾ ਦਾ ਕੋਈ ਮਿਮਰਨ ਕੀਤਾ, ਅਤੇ ਇਹ ਵੀ ਕੋਰਾ ਝੂਠ ਹੈ ਬੰਤਾ ਸਿੰਘ ਦਾ ਕਿ ਇੰਦਰ ਸਮੇਤ ਸਾਰੇ ਦੇਵਤੇ ਲੜ ਰਹੇ ਨੇ ਜੰਗ ਵਿੱਚ, ਜੇ ਇਹ ਸੱਚ ਹੈ ਤਾਂ ਵੀਰ ਬੰਤਾ ਸਿੰਘ ਨੂੰ ਬੇਨਤੀ ਹੈ ਕਿ ਤਿਨਾਂ ਕਹਾਣੀਆਂ (ਚੰਡੀ ਚਰਿਤ੍ਰ ਉਕਤਿ ਬਿਲਾਸ ਮਾਰਕੰਡੇ ਪੁਰਾਨ, ਚੰਡੀ ਚਰਿਤ੍ਰ ਬਚਿਤ੍ਰ ਨਾਟਕ ਜਾਂ ਦੁਰਗਾ ਕੀ ਵਾਰ) ਵਿਚੋਂ ਦਸੇ ਕਿੱਥੇ ਲੜ ਰਿਹਾ ਇੰਦਰ, ਇਸਦੀ ਖੁੱਲੀ ਵਿਚਾਰ ਅਸੀਂ ਫਿਰ ਕਰਾਂਗੇ…

ਚਲਦਾ…

(ਨੋਟ : ਸੰਪ੍ਰਦਾ* ਦਾ ਮਤਲਬ ਹੈ ਗੁਰ ਉਪਦੇਸ਼ ਧਾਰਨ ਵਾਲੀ ਇਕ ਜਮਾਤ, ਸਿੱਖਾਂ ਦੀ ਇਕ ਹੀ ਸੰਪ੍ਰਦਾ ਹੈ ਉਹ ਹੈ ਗੁਰੂ ਗ੍ਰੰਥ ਸਹਿਬ ਜੀ ਦੀ ਸੰਪ੍ਰਦਾ, ਭਾਈ ਰਣਧੀਰ ਸਿੰਘ ਜੀ ਦੀ ਸੰਪ੍ਰਦਾ ਕਹਿਣਾ ਸਿੱਖਾਂ  ਨੂੰ ਬਾਈ ਰਣਧੀਰ ਸਿੰਘ ਦਾ ਸਿੱਖ ਕਹਿਣਾ ਹੈ, ਇਹ ਲਈ ਇਸ ਉਤੇ ਸਖਤ ਨੋਟਿਸ ਲਿਆ ਜਾਇ ।)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top