Share on Facebook

Main News Page

ਸਵਰਗਾਂ ਦੇ ਰਾਹ ਦੱਸਣ ਵਾਲੇ ਬੁਲੰਦਪੁਰੀਏ ਵਕੀਲਾਂ ਦੇ ਰਾਹ ?
-: ਗੁਰਦੇਵ ਸਿੰਘ ਸੱਧੇਵਾਲੀਆ
sgurdev@hotmail.com

ਪਿੱਛਲੇ ਸਮੇਂ ਮੈਂ ਬੁਲੰਦਪੁਰ ਡੇਰੇ ਨਾਲ ਸਬੰਧਤ ਕੁਝ ਜਾਣਕਾਰੀ ਪਾਠਕਾਂ ਨੂੰ ਦਿੱਤੀ ਸੀ।

ਉਹ ਜਾਣਕਾਰੀ ਇੱਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ →>> ਕਿਸ਼ਤ 1, ਕਿਸ਼ਤ 2ਕਿਸ਼ਤ 3, ਕਿਸ਼ਤ 4, ਕਿਸ਼ਤ ਆਖਰੀ

ਉਸ ਜਾਣਕਾਰੀ ਵਿਚ ਮੈਂ ਕੋਲੋਂ ਘੱਟ, ਪਰ ਇਨ੍ਹਾਂ ਦੇ ਅਪਣੇ ਹੀ ‘ਮੈਗਜ਼ੀਨਾਂ’ ਕਹਾਣੀਆਂ, ਡੇਰੇ ਵਿਚ ਵਾਪਰਦੀਆਂ ਘਟਨਾਵਾਂ, ਬਾਬਾ ਬਲਦੇਵ ਸਿੰਘ ਦੀਆਂ ਕਹੀਆਂ ਗੱਲਾਂ ਆਦਿ ਦਾ ਜ਼ਿਕਰ ਕੀਤਾ ਸੀ, ਕਿ ਪਿੰਡ ਬੁਲੰਦਾ, ਬੁਲੰਦਪੁਰ ਸਾਹਿਬ ਕਿਵੇਂ ਬਣ ਗਿਆ। ਪਰ ਬਜਾਇ ਇਸ ਦੇ ਕਿ ਇਹ ਮੇਰੀਆਂ ਕਹੀਆਂ ਗੱਲਾਂ ਦਾ ਜਵਾਬ ਦਿੰਦੇ, ਉਲਟਾ ਵਕੀਲਾਂ ਰਾਹੀਂ ਧਮਕੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ

ਹੈਰਾਨੀ ਦਾ ਗੱਲ ਹੈ ਕਿ ਲੁਕਾਈ ਨੂੰ ਤਾਂ ਇਹ ਸਾਧ ਲੋਕਾਂ ਨੂੰ ਤਾਂ ਸਵਰਗਾਂ ਦੇ ਰਸਤੇ ਦੱਸਦੇ ਹਨ, ਪਰ ਖੁਦ ਮਸਲੇ ਵਕੀਲਾਂ ਕੋਲੋਂ ਨਿਪਟਾਉਂਦੇ ਹਨ। ਇਸ ਦਾ ਮੱਤਲਬ ਵਕੀਲ ਸਾਧ ਨਾਲੋਂ ਵੱਡਾ ਹੋਇਆ ਤੇ ਕਿਉਂ ਨਾ ਇਸ ਮਗਰ ਸਮਾਂ ਜਾਇਆ ਕਰ ਰਹੇ ਲੋਕਾਂ ਨੂੰ ਵਕੀਲ ਨੂੰ ਹੀ ਇੱਕ ਡੇਰਾ ਹੋਰ ਖੋਲ੍ਹ ਦੇਣਾ ਚਾਹੀਦਾ ਹੈ!

ਯਾਦ ਰਹੇ ਕਿ ਪਿੱਛਲੀ ਜਾਣਕਾਰੀ ਦੀਆਂ ਪੰਜਾਂ ਕਿਸ਼ਤਾਂ ਵਿਚ ਡੇਰੇ ਵਿਚ ਵਾਪਰ ਰਹੀਆਂ ਗੁਰਮਤਿ ਵਿਰੋਧੀ ਗੱਲਾਂ ਬਾਰੇ ਮੈਂ ਕੁਝ ਸਵਾਲ ਉਠਾਏ ਸਨ, ਪਰ ਉਨ੍ਹਾਂ ਦਾ ਜਵਾਬ ਨਾ ਲੋਕਾਂ ਮੰਗਿਆ, ਨਾ ਸਾਧ ਅਤੇ ਨਾ ਕਿਸੇ ਉਸ ਦੇ ਚੇਲੇ ਨੇ ਦਿੱਤਾ ਹੈ, ਸਿਵਾਏ ਛੇ ਸਫਿਆਂ ਦੀ ਵਕੀਲ ਦੀ ਚਿੱਠੀ ਭੇਜਣ ਦੇ

ਬਾਬੇ ਜੀਤ ਸਿੰਘ ਦਾ ਵੱਡਾ ਮੂਰਤਾ ਲਾ ਕੇ ਬਕਾਇਦਾ ਉਪਰ ਚਾਨਣੀਆਂ ਚੰਦੋਏ ਲਾ ਕੇ ਅਤੇ ਉਸ ਦੇ ਪੈਰਾਂ ਹੇਠ ਗੁਰਬਾਣੀ ਦੇ ਪਾਵਨ ਬਚਨ ਲਿੱਖ ਕੇ, ਇਨ੍ਹਾਂ ਲੋਕਾਂ ਗੁਰਬਾਣੀ ਦਾ ਨਿਰਾਦਰ ਕੀਤਾ ਹੈ, ਉਸ ਬਾਰੇ ਇਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਲੰਗਰ ਵਿਚ ਲੋਕਲ ਲੋਕਾਂ ਲਈ ਅੱਡ ਅਤੇ ਬਾਹਰ ਵਾਲਿਆਂ ਲਈ ਅੱਡ ਲੰਗਰ ਲਾ ਕੇ, ਲੰਗਰ ਦੀ ਸਾਂਝੀਵਾਲਤਾ ਦੀ ਪਰੰਪਰਾ ਦਾ ਮਖੌਲ ਉਡਾਇਆ ਜਾਂਦਾ ਹੈ। ਬਾਬੇ ਜੀਤੇ ਦੀ ਪਿੱਛਲੇ 100 ਜਨਮ ਦੀ ਭਗਤੀ ਦੀ ਗੱਪ ਦਾ ਇਨ੍ਹਾਂ ਕੋਈ ਜਵਾਬ ਨਹੀਂ ਦਿੱਤਾ ਕਿ ਬਲਦੇਵ ਸਿੰਘ ਨੂੰ ਬਾਬੇ ਜੀਤੇ ਦੇ ਪਿੱਛਲੇ 100 ਜਨਮ ਦਾ ਕਿਵੇਂ ਪਤਾ ਚਲਿਆ, ਤੇ ਜੇ ਬਾਬੇ ਜੀਤੇ ਨੇ ਇਹ ਗੱਪ ਖੁਦ ਮਾਰੀ ਸੀ, ਤਾਂ ਉਸ ਨੇ ਕਿਹੜੇ ਮੀਟਰ ਨਾਲ ਅਪਣਾ 100 ਜਨਮ ਮਿਣਿਆ।

ਪੰਜਾਬ ਵਿਚ ਨਸ਼ਿਆਂ ਦੇ ਦਰਿਆ ਵਹਾਉਂਣ ਵਾਲੇ ਬਾਦਲ-ਐਂਡ-ਪਾਰਟੀ ਦਾ ਬਾਦਲ, ਇਨ੍ਹਾਂ ਦੇ ਡੇਰੇ ਆਉਂਦਾ ਅਤੇ ਇਹ ਉਸ ਨੂੰ ਸਿਰੋਪੇ ਦੇ ਕੇ ਪੰਜਾਬ ਦੀਆਂ ਉਨ੍ਹਾਂ ਹਜਾਰਾਂ ਮਾਵਾਂ ਦਾ ਇਹ ਮੂੰਹ ਨਹੀਂ ਚਿੜਾਉਂਦੇ, ਜਿੰਨ੍ਹਾਂ ਦੇ ਜਵਾਨ ਪੁੱਤਰ ਇਨ੍ਹਾਂ ਦੇ ਦਿੱਤੇ ਹੋਏ ਜ਼ਹਿਰ ਨਾਲ ਇਸ ਦੁਨੀਆਂ ਤੋਂ ਜਾ ਚੁੱਕੇ ਹਨ?

ਵਕੀਲਾਂ ਦੀਆਂ ਚਿੱਠੀਆਂ ਨਾਲ ਕਿਸੇ ਦੀ ਜ਼ੁਬਾਨ ਬੰਦ ਕਰਨ ਬਾਰੇ ਸੋਚਣ ਨਾਲੋਂ ਬਲਦੇਵ ਸਿੰਘ ਦੇ ਚੇਲੇ, ਕੀ ਉਸ ਨੂੰ ਪੁੱਛਣ ਦੀ ਜੁਅਰਤ ਰੱਖਦੇ ਹਨ, ਕਿ ਜਿਹੜੇ ਨੁਕਤੇ ਮੈਂ ਪੰਜ ਕਿਸ਼ਤਾਂ ਵਿਚ ਉਠਾਏ ਹਨ, ਉਨ੍ਹਾਂ ਦਾ ਜਵਾਬ ਬਲਦੇਵ ਸਿੰਘ ਕੋਲੇ ਕੀ ਹੈ। ਬਾਬਾ ਬਲਦੇਵ ਸਿੰਘ ਨੂੰ ਵੀ ਅਤੇ ਉਸ ਦੇ ਚੇਲਿਆਂ ਨੂੰ ਵੀ ਜਾਣ ਲੈਣਾ ਚਾਹੀਦਾ ਹੈ, ਕਿ ਵਕੀਲਾਂ ਤੋਂ ਡਰਾ ਕੇ ਚੁੱਪ ਕਰਾਉਂਣ ਨਾਲ ਤੁਸੀਂ ਸੱਚ ਤੋਂ ਦੌੜਨ ਦੀ ਕੋਸ਼ਿਸ਼ ਕਰਦੇ ਅੱਤ ਦੇ ਹਾਸੋਹੀਣੇ ਤਾਂ ਜਾਪ ਹੀ ਰਹੇ ਹੋਂ, ਬਲਕਿ ਤੁਹਾਡੇ ਇਸ ਸਾਧੜੇ ਦੀਆਂ ਗੱਪਾਂ ਦਾ ਪਾਜ ਵੀ ਉਗੜ ਰਿਹਾ ਹੈ।

ਬਲਦੇਵ ਸਿੰਘ ਮਗਰ ਲੱਗੇ ਬਾਕੀ ਸਿੱਖ ਭੈਣਾਂ ਅਤੇ ਭਰਾਵਾਂ ਸੋਚਣਾ ਚਾਹੀਦਾ, ਕਿ ਜਿਹੜਾ ਬੰਦਾ ਖੁਦ ਮੇਰੇ ਵਰਗੇ ਆਮ ਜਿਹੇ ਬੰਦੇ ਦਾ ਜਵਾਬ ਦੇਣ ਦੀ ਬਜਾਇ, ਵਕੀਲਾਂ ਕੋਲੇ ਦੌੜਾ ਫਿਰ ਰਿਹਾ ਹੈ, ਉਹ ਤੁਹਾਡਾ ਕਿੰਨਾ ਕੁ ਪਾਰ-ਉਤਾਰਾ ਕਰ ਦਏਗਾਕਰ ਦਏਗਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top