Share on Facebook

Main News Page

ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਭੁਚੋ ਵਾਲਿਆਂ ਦੀਆਂ ਯੱਬਲੀਆਂ - 5
-: ਜਗਪਾਲ ਸਿੰਘ ਸਰੀ, 604 -780-3972

ਗੁਰੂ ਸਾਹਿਬ ਦੀ ਕਿਰਪਾ ਨਾਲ ਦਾਸ ਆਪ ਸਭ ਨਾਲ ਇਨ੍ਹਾਂ ਪਾਖੰਡੀ ਲੋਕਾਂ ਦੀ ਆਪ ਨਾਲ ਹਰ ਰੋਜ਼ ਨਵੇਂ ਵਿਸੇ 'ਤੇ ਸਾਂਝ ਪਾ ਰਿਹਾ ਹਾਂ। ਇਸ ਗੱਲ ਦੀ ਵੀ ਬਹੁਤ ਖੁਸ਼ੀ ਹੁੰਦੀ ਹੈ, ਜਦ ਗੁਰੂ ਗਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਤੇ ਸਿਧਾਂਤ 'ਤੇ ਚਲਣ ਵਾਲੇ ਵੀਰਾ ਤੇ ਭੈਣਾਂ ਦੇ ਫੋਨ ਆਉਂਦੇ ਹਨ।

ਹੁਣ ਉਸ ਯਬਲੀ ਜਾਂ ਗੱਪ ਦੀ ਸਾਂਝ ਪਾਉਣ ਜਾ ਰਿਹਾ ਹਾਂ, ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਨਾਲ ਸਬੰਧਤ ਹੈ। ਸਬੂਤ ਦੇ ਲਈ ਮੇਰੇ ਕੋਲ ਉਹ ਕਿਤਾਬ ਮਜੂਦ ਹੈ, ਜਿਸ ਵਿੱਚ ਇਹ ਯਬਲੀ ਮਾਰੀ ਗਈ ਹੈ। ਇਨ੍ਹਾਂ ਲੋਕਾਂ ਨੇ ਹਰਨਾਮ ਸਿੰਘ ਦੇ ਜੀਵਨ 'ਤੇ 13 ਕਿਤਾਬਾਂ ਲਿੱਖ ਕੇ ਛਾਪੀਆਂ ਹਨ।

ਜੋ ਲੋਕ ਇਨ੍ਹਾਂ ਦੇ ਡੇਰੇ 'ਤੇ ਜਾਂਦੇ ਹਨ, ਤਕਰੀਬਨ ਉਹ ਸਾਰੇ ਤਾਂ ਨਹੀਂ, ਪਰ ਬਹੁਤੇ ਲੋਕ ਇਹ ਕਿਤਾਬਾਂ ਵਿਚੋਂ ਗੱਪ ਕਹਾਣੀਆਂ ਪੜ ਕੇ ਬਹੁਤ ਖੁਸ਼ ਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਇਹ ਲਗਦਾ ਕਿ ਹਰਨਾਮ ਸਿੰਘ ਦੀਆਂ ਗੱਪ ਕਹਾਣੀਆਂ ਪੜ ਕੇ ਹੀ ਉਨ੍ਹਾਂ ਦਾ ਜੀਵਨ ਸਫਲ ਹੋ ਜਾਵੇਗਾ, ਜਾਂ ਫਿਰ ਉਨ੍ਹਾਂ ਦੀ ਦੱਸੀ ਵਿਧੀ ਅਨੁਸਾਰ ਅਖੰਡ ਪਾਠ ਕਰਵਾਕੇ, ਉਨ੍ਹਾਂ ਦਾ ਜੀਵਨ ਸਫਲ ਹੋ ਜਾਵੇਗਾ।

ਇਨ੍ਹਾਂ ਨੂੰ ਮੰਨਣ ਵਾਲੇ ਲੋਕ ਜਿਆਦਾ ਸੁਖਮਨੀ ਸਾਹਿਬ ਦਾ ਪਾਠ ਕਰਨਾ ਪੰਸਦ ਕਰਦੇ ਹਨ। ਸੁਖਮਨੀ ਸਾਹਿਬ ਦੇ ਗੁਟਕੇ ਵੀ ਇਨ੍ਹਾਂ ਨੇ ਆਪਣੇ ਤਰੀਕੇ ਨਾਲ ਤਿਆਰ ਕੀਤੇ ਹੋਏ ਹਨ, ਜੋ ਗੰਦਸਰ ਤੋਂ ਮਿਲਦੇ ਹਨ। ਇਨ੍ਹਾਂ ਦੀ ਵਿਧੀ ਨਾਲ ਤਿਆਰ ਕੀਤੇ ਗੁਟਕੇ ਤੋਂ ਪਾਠ ਕਰਨ ਦਾ ਫਲ ਜਿਆਦਾ ਮਿਲਦਾ ਹੈ। ਜੇ ਕਿਸੇ ਨੂੰ ਇਨ੍ਹਾਂ ਦੇ ਫਲ ਦੀ ਲੋੜ ਹੋਵੇ ਤਾਂ ਉਹ ਇਨ੍ਹਾਂ ਦਾ ਗੁਟਕਾ ਲੈ ਕੈ ਪਾਠ ਕਰ ਸਕਦਾ ਹੈ।

ਗੁਟਕੇ ਛਾਪਣ ਵਾਲਾ ਉਤਮ ਭੰਡਾਰ ਵਾਲਾ ਭਾਈ ਰਣਜੀਤ ਸਿੰਘ ਨੇ ਪੰਥ ਵਿਚੋਂ ਛੇਕਿਆ ਹੋਇਆ ਹੈ। ਉਸ ਨੂੰ ਇਸ ਵਿਧੀ ਨਾਲ ਗੁਟਕੇ ਛਪਣ ਦੇ ਸੰਬਧ ਵਿੱਚ ਅਕਾਲ ਤਖ਼ਤ 'ਤੇ ਪੇਸ਼ ਹੋਣ ਦਾ ਹੁਕਮ ਹੋਇਆ ਸੀ, ਪਰ ਉਹ ਪੇਸ਼ ਨਾ ਹੋਇਆ। ਅਕਾਲ ਤਖ਼ਤ ਤੋਂ ਬਾਕਾਇਦਾ ਇਹ ਹੁਕਮ ਹੋਇਆ ਹੈ, ਇਸ ਦੀ ਵਿਧੀ ਅਨੁਸਾਰ ਛਾਪੇ ਗੁਟਕੇ ਲੈ ਕੇ ਸਿੱਖ ਸੰਗਤਾਂ ਨਾ ਪੜਨ, ਪਰ ਇਨ੍ਹਾਂ ਦੀਆਂ ਭੇਡਾਂ ਅੱਜ ਵੀ ਉਹਨਾਂ ਗੁਟਕਿਆ ਤੋਂ ਹੀ ਪਾਠ ਕਰਦੀਆ ਹਨ।

ਹੁਣ ਮੈਂ ਤੁਹਾਡੇ ਨਾਲ ਸਭ ਤੋਂ ਵੱਡੀ ਗੱਪ ਜਾਂ ਯਬਲੀ ਦੀ ਸਾਂਝ ਪਾਉਂਦਾ ਹਾਂ।

ਇਨ੍ਹਾਂ ਦੀ ਮਹਾਂ ਗਪੌੜ ਕਿਤਾਬ ਵਿੱਚ ਲਿਖਿਆ ਹੈ, ਜੱਦ ਮਹਾਰਾਜਾ ਪਟਿਆਲਾ 1914 ਵਿੱਚ ਅੰਗ੍ਰੇਜਾਂ ਦਾ ਸਾਥ ਦਿੰਦਾ ਹੋਇਆ, ਜਰਮਨ ਦੇ ਖਿਲਾਫ਼ ਲੜਿਆ ਸੀ, ਭੁਪਿੰਦਰ ਸਿੰਘ ਰਾਜੇ ਦਾ ਜਹਾਜ਼ ਜਦ ਅਦਨ ਦੀ ਬੰਦਰਗਾਹ ਨੇੜੇ ਪਹੁੰਚਿਆ, ਤਾਂ ਦੂਜੇ ਪਾਸੇ ਜਰਮਨ ਦੀ ਐਮਡਨ ਨਾਮ ਦੀ ਡੁਬਕਣੀ ਨੇ ਹਮਲਾ ਕਰ ਦਿੱਤਾ, ਜਿਸ ਵਿਚੋਂ ਇਕ ਗੋਲਾ ਰਾਜੇ ਦੇ ਜਹਾਜ਼ ਵੱਲ ਆਇਆ।

ਉਧਰ ਦੂਜੇ ਪਾਸੇ ਭੁੱਚੋ ਵਾਲੇ ਡੇਰੇ ਵਿੱਚ ਬੈਠੇ ਬਾਬਾ ਜੀ ਮਹਾਰਾਣੀ ਦਲੀਪ ਕੌਰ ਕਰਵਾਏ ਸਹਿਜ ਪਾਠ ਤੇ ਬਾਬਾ ਜੀ ਅਗੇ ਕੀਤਿਆਂ ਬੇਨਤੀਆਂ ਨੇ ਆਪਣਾ ਰੰਗ ਦਿਖਾਇਆ। ਮਹਾਰਜੇ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਕਿਸੇ ਮਹਾਤਮਾ ਦੀ ਬੁਕਲ ਵਿੱਚ ਹੋਵੇ। ਕੋਲ ਬੈਠੀਆਂ ਭੇਡਾਂ ਹੈਰਾਨ ਪ੍ਰੇਸਾਨ ਹੋ ਗਈਆਂ ਤੇ ਭੇਡਾਂ ਨੇ ਬੇਨਤੀ ਕੀਤੀ, ਝੂਠੇ ਪਾਤਸ਼ਾਹ ਤੁਹਾਡੇ ਖੂਨ ਕਿਵੇਂ ਨਿਕਲਿਆ, ਤਾਂ ਅਗੋਂ ਬਾਬਾ ਜੀ ਨੇ ਬਚਨ ਕੀਤਾ “ਓਹ ਪਟਿਆਲੇ ਵਾਲਾ ਰਾਜਾ ਹੈ ਨਾ ਭੂਪਾ, ਉਸ ਦੀ ਰਖਿਆ ਕੀਤੀ ਹੈ। ਉਸ 'ਤੇ ਬੰਬ ਚਲਿਆ ਸੀ, ਉਸ ਦੀਆ ਕੁੱਝ ਕੰਕਰਾਂ ਸਾਡੇ ਸ਼ਰੀਰ 'ਤੇ ਵਜੀਆਂ ਹਨ”।

ਜੇ ਬਾਬੇ ਵਿੱਚ ਇਹਨੀ ਹੀ ਸ਼ਕਤੀ ਸੀ ਤਾਂ ਉਹ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਹੀ ਸੁਨੇਹਾ ਭੇਜ ਦੇਂਦਾ, ਭਾਈ ਤੇਰੀ ਅੰਗ੍ਰੇਜਾਂ ਨਾਲ ਲੜਾਈ ਹੋਣ ਜਾ ਰਹੀ ਹੈ, ਤੂੰ ਇਕ ਸਹਿਜ ਪਾਠ ਕਰਵਾ ਦੇਵੀ, ਅਸੀਂ ਤੇਰੀ ਸਭਰਾਵਾਂ ਦੇ ਮੈਦਾਨ ਅੰਦਰ ਰਾਖੀ ਕਰਾਂਗੇ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ 1846 ਨੂੰ ਅੰਗ੍ਰੇਜਾਂ ਨਾਲ ਲੜਦਾ ਲੜਦਾ ਸ਼ਹੀਦ ਹੋਇਆ ਸੀ। ਉਸ ਵਕਤ ਇਸ ਹਰਨਾਮ ਸਿੰਘ ਜੀਵਤ ਸੀ। ਜੇ 1914 ਵਿੱਚ ਰਾਜੇ ਨੂੰ ਬਚਾ ਸਕਦਾ ਸੀ, ਤਾਂ ਫਿਰ ਸ਼ਾਮ ਸਿੰਘ ਸਰਦਾਰ ਨੂੰ ਕਿਉਂ ਨਹੀਂ ਸੀ ਬਚਾ ਸਕਦਾ।

ਚਲੋ, ਜੇ ਸਰਦਾਰ ਸ਼ਾਮ ਸਿੰਘ ਨੂੰ ਨਹੀਂ ਬਚਾ ਸਕੇ ਤਾਂ ਫਿਰ 21 ਫ਼ਰਵਰੀ 1922 ਨੂੰ ਨਨਕਾਣਾ ਸਾਹਿਬ ਵਾਲੇ ਸਾਕੇ ਦੇ ਸਹੀਦਾਂ ਨੂੰ ਬਚਾ ਲੇਂਦੇ, ਨਾਲੇ ਉਸ ਵਕਤ ਤਾਂ ਨੰਦੂ ਵੀ ਜੀਵਤ ਸੀ।

ਜੇ ਬਾਬਾ ਇਨ੍ਹਾਂ ਹੀ ਕਰਾਮਾਤ ਦਾ ਮਾਲਕ ਸੀ, ਤਾਂ ਫਿਰ ਉਸ ਵਕਤ ਦੇ ਸਿੱਖਾਂ ਨੂੰ ਕਿਓੁਂ ਨਾ ਦਸ ਗਿਆ, ਜੇ ਤੁਸੀਂ ਅੰਗ੍ਰੇਜਾ ਤੋਂ ਵਖਰਾ ਘਰ ਨਾ ਲਿਆ, ਤਾਂ 1984 ਵਿੱਚ ਸਿੱਖੀ ਦੇ ਮਹਾਂਨ ਸਥਾਨ ਦਰਬਾਰ ਸਾਹਿਬ 'ਤੇ ਹਮਲਾ ਹੋਵੇਗਾ। ਪਰ ਇਹ ਲੋਕ ਦਰਬਾਰ ਸਾਹਿਬ ਦੇ ਹਮਲੇ ਵੇਲੇ ਤਾਂ ਮਰ ਹੀ ਗਏ ਸਨ। ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲਾ ਕੇ ਪੀ ਗਿੱਲ ਇਹਨਾਂ ਦੀ ਪੱਕੀ ਭੇਡ ਹੈ, ਉਸ ਦੀ ਚੜ੍ਹਦੀ ਕਲਾ ਲਈ ਉਸ ਦੇ ਘਰ ਪਾਠ ਕਰਦੇ ਰਹੇ ਹਨ।

2008 ਵਿੱਚ ਮਰਿਆ ਇਸੇ ਡੇਰੇ ਦੀ ਗੱਦੀ ਦਾ ਮਾਲਕ ਖੇਮ ਸਿੰਘ ਕੇ ਪੀ ਗਿੱਲ ਨੂੰ ਆਸ਼ੀਰਵਾਦ ਦੇਂਦਾ ਹੁੰਦਾ ਸੀ।

ਇਹ ਹੁਣ ਉਨ੍ਹਾਂ ਲੋਕਾਂ ਨੇ ਫੇਸਲਾ ਕਰਨਾ ਹੈ, ਜੋ ਇਸ ਡੇਰੇ ਨਾਲ ਜੁੜੇ ਹੋਏ ਹਨ। ਕੀ ਉਨ੍ਹਾਂ ਨੇ ਇਨ੍ਹਾਂ ਦੀਆਂ ਭੇਡਾਂ ਬਣ ਜੇ ਜੀਵਨ ਗੁਜ਼ਾਰਨਾ ਹੈ, ਜਾਂ ਫਿਰ ਗੁਰੂ ਗੋਬਿਦ ਸਿੰਘ ਜੀ ਦੇ ਸ਼ੇਰ ਬਣ ਕੇ, ਗੁਰੂ ਗਰੰਥ ਸਾਹਿਬ ਤੋਂ ਸੇਧ ਲੇਣੀ ਹੈ, ਜਾਂ ਫਿਰ ਸੁਖੇ ਸੂਰ ਦੇ ਖੁਰੜੇ ਪੂਜਣੇ ਹਨ?

ਬਾਬਾ ਜੀ ਦਾ ਦੋਖੀ ਦਾਸ: ਜਗਪਾਲ ਸਿੰਘ ਸਰੀ

* ਪਿਛਲੀ ਯਬਲੀ ਪੜ੍ਹੋ : ਭਾਗ 1, ਭਾਗ 2, ਭਾਗ 3, ਭਾਗ 4

ਨੋਟ: ਬਾਬਾ ਜੀ ਨੇ ਇਕ ਬਚਨ ਕੀਤਾ ਸੀ, ਜਦੋਂ ਸਾਡੇ ਨਿੰਦਕ ਖ਼ਾਲਸਾ ਨਿਊਜ਼ ਵਾਲੇ ਤੇ ਭਾਈ ਜਗਪਾਲ ਸਿੰਘ ਸਰੀ ਕੈਨੇਡਾ ਵਾਲੇ, ਸਾਡੀ ਨਿੰਦਿਆ ਕਰਨਗੇ, ਉਹ ਤਾਂ ਪੱਕੇ ਨਰਕਾਂ ਨੂੰ ਜਾਣਗੇ। ਉਨ੍ਹਾਂ ਦੋਵਾਂ ਵਲੋਂ ਲਿਖੀ ਸਾਡੀ ਨਿੰਦਾ, ਜੋ ਜੋ ਪੜੇਗਾ ਉਹ ਵੀ ਨਰਕਾਂ ਦਾ ਭਾਗੀ ਹੋਵੇਗਾ। ਸੋ ਜਿਸ ਵੀਰ ਭਾਈ ਨੂੰ ਨਰਕਾਂ ਤੋਂ ਡਰ ਲਗਦਾ, ਉਹ ਬਾਬਾ ਜੀ ਦੀ ਨਿੰਦਿਆ ਨਾ ਪੜਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top