Share on Facebook

Main News Page

ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਭੁਚੋ ਵਾਲਿਆਂ ਦੀਆਂ ਯੱਬਲੀਆਂ - 6
-: ਜਗਪਾਲ ਸਿੰਘ ਸਰੀ, 604 -780-3972

ਜੱਦ ਗੁਰਦੁਆਰਾ ਸੁਧਾਰ ਲਹਿਰ ਚੱਲ ਰਹਿ ਸੀ, ਗੁਰਦਵਾਰਿਆਂ ਨੂੰ ਅੱਜ ਵਾਂਗ ਆਪਣੀ ਨਿਜੀ ਜਾਇਦਾਦ ਸਮਝਦੇ ਸਨ। ਗੁਰਦੁਆਰੇ ਵਿੱਚ ਸੰਗਤਾਂ ਦੇ ਪੈਸੇ ਨਾਲ ਉਸ ਸਮੇਂ ਦੇ ਮਹੰਤ ਆਪਣੀਆਂ ਖਰਮਸਤੀਆਂ ਕਰਦੇ ਸਨ। ਉਸ ਸਮੇਂ ਦੇ ਸਿੱਖਾਂ ਨੇ ਆਪਣੀ ਜਾਨ 'ਤੇ ਖੇਡ ਕੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾ ਰਹੇ ਸਨ।

ਉਹਨਾ ਦਿਨਾਂ ਵਿੱਚ ਇਤਿਹਾਸ ਵਿੱਚ ਇਕ ਬਹੁਤ ਵੱਡੀ ਘਟਨਾ ਘਟੀ ਸੀ, ਜਿਸ ਨੂੰ ਅਸੀਂ ਨਨਕਾਣਾ ਸਾਹਿਬ ਦਾ ਸਾਕਾ ਕਹਿੰਦੇ ਹਾਂ। ਕੌਮ ਤਾਂ ਦਿਨ ਰਾਤ ਇਸ ਗੱਲ ਵੱਲ ਧਿਆਨ ਦੇ ਰਹੀ ਸੀ, ਕਿ ਕਿਵੇਂ ਨਾ ਕਿਵੇਂ ਇਹਨਾ ਗੁਰਦਵਾਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਵੇ, ਤਾਂ ਕਿ ਗੁਰਦੁਆਰਿਆਂ ਤੋਂ ਨਿਰਮਲੀ ਮੱਤ ਨੂੰ ਛੱਡ, ਕੇ ਗੁਰਮਤਿ ਦਾ ਪ੍ਰਚਾਰ ਕੀਤਾ ਜਾਵੇ।

ਪਰ ਦੂਜੇ ਪਾਸੇ ਭੁੱਚੋ ਵਾਲੇ ਇਸ ਸਾਧ ਨੂੰ ਇਸ ਗੱਲ ਦਾ ਫਿਕਰ ਪਿਆ ਹੋਇਆ ਸੀ, ਜੇ ਇਸ ਤਰ੍ਹਾਂ ਉਸ ਸਮੇਂ ਦੇ ਅਕਾਲੀ ਨਿਰਮਲੇ, ਉਦਾਸੀ, ਤੇ ਮਹੰਤਾਂ ਨੂੰ ਗੁਰਦਵਾਰਿਆਂ ਵਿਚੋਂ ਕੱਢਦੇ ਰਹੇ, ਤਾਂ ਫਿਰ ਸਾਡਾ ਕੀ ਬਣੇਗਾ? ਉਹਨਾ ਦਿਨਾ ਵਿੱਚ ਇਕ ਦਮਦਮਾ ਸਾਹਿਬ ਕੋਲ ਇਹਨਾ ਉਦਾਸੀਆਂ ਤੇ ਮਹੰਤਾਂ ਦੀ ਮੀਟਿੰਗ ਹੋਈ, ਜਿਸ ਵਿੱਚ ਇਹ ਬਾਬੇ ਦੀ ਪਿਆਰੀ ਭੇਡ ਬਹਾਲ ਦਾਸ ਜੱਸੀ ਪੋ ਵਾਲੀ ਉਸ ਮੀਟਿੰਗ ਵਿੱਚ ਗਿਆ ਸੀ।

ਜੱਦ ਇਸ ਬਾਬੇ ਨੂੰ ਪਤਾ ਲਗਾ, ਤਾਂ ਉਸ ਸਮੇਂ ਬਾਬੇ ਨੇ ਆਪਣੀ ਹੋਰ ਇਕ ਭੇਡ ਭੇਜ ਕੇ, ਬਹਾਲ ਦਾਸ ਨੂੰ ਆਪਣੇ ਕੋਲ ਬੁਲਾ ਲਿਆ ਤੇ ਸਖਤ ਤਾੜਨਾ ਕੀਤੀ ਅਗੇ ਤੋਂ ਤੁਸੀਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਵਿੱਚ ਨਹੀਂ ਜਾਣਾ। ਜੇ ਤੁਸੀਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਵਿੱਚ ਜਾਵੋਗੇ, ਤਾਂ ਤੁਹਾਡੇ ਮਨ ਨੂੰ ਖੋਬ ਹੋਵੇਗੀ। ਜੇ ਤੁਹਾਡੇ ਮਨ ਨੂੰ ਖੋਬ ਹੋਈ, ਤਾਂ ਫਿਰ ਸਾਡੀ ਸੁਰਤੀ ਬਿਰਤੀ ਅਡੋਲ ਨਹੀਂ ਰਹੇਗੀ।

ਹੁਣ ਧਿਆਨ ਦੇਣਾ ਬਾਬੇ ਦੀ ਗੱਲ ਵੱਲ...

ਕੌਮ ਤਾਂ ਸ਼ਹੀਦੀਆਂ ਪਾ ਰਹੀ ਸੀ, ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਨਨਕਾਣਾ ਸਾਹਿਬ ਵਿੱਚ ਮਹੰਤ ਨਰੈਣੂ ਤੇ ਆਪਣੇ ਗੁੰਡਿਆਂ ਨਾਲ ਰੱਲ ਕੇ 156 ਦੇ ਕਰੀਬ ਸਿੰਘ ਸ਼ਹੀਦੀਆਂ ਪਾ ਗਏ। ਇਸ ਬਾਬੇ ਨੂੰ ਆਪਣਾ ਡੇਰਾ ਬਚਾਉਣ ਦਾ ਫਿਰ ਪਿਆ ਤੇ ਆਪਣੀ ਪਿਆਰੀ ਭੇਡ ਇਹ ਗੱਲ ਕਹਿ ਰਹਿਆ ਹੈ। ਹੁਣ ਅਕਾਲੀਆਂ ਨੂੰ ਉਦਾਸੀ ਨਹੀਂ ਮਾਰ ਸਕਦੇ, ਕੋਈ ਹੋਰ ਆਵੇਗਾ ਇਹਨਾ ਅਕਾਲੀਆ ਨੂੰ ਮਾਰਨ ਲਈ, ਤੁਸੀਂ ਕਿਸੇ ਵੀ ਗੱਲ ਨਹੀਂ ਆਉਣਾ ਹੈ।

ਇਹ ਹੈ ਇਹਨਾ ਲੋਕਾਂ ਦੀ ਦੇਣ, ਕੌਮ ਦਾ ਸਾਥ ਤਾਂ ਕੀ ਦੇਣਾ, ਕੌਮ ਦੇ ਯੋਧਿਆਂ ਨੂੰ ਮਾਰਨ ਦਾ ਤਾਂ ਇਹਨਾਂ ਨੂੰ ਫਿਕਰ ਹੈ, ਪਰ ਦੂਜੇ ਪਾਸੇ ਇਹਨੂੰ ਉਹਨਾਂ ਲੋਕਾਂ ਨੂੰ ਬੰਬਾਂ ਤੋਂ ਬਾਚਉਣ ਦਾ ਫਿਕਰ ਹੈ, ਜੋ ਇਹਨਾ ਦੀ ਹੀ ਲਿਖਤ ਅਨੁਸਾਰ ਲੋਕਾਂ ਦੀਆਂ ਜਵਾਨ ਧੀਆਂ ਨੂੰ ਜਬਰਦਸਤੀ ਚੁੱਕ ਲਿਆਉਣ ਦਾ ਕੰਮ ਕਰਦੇ ਸਨ।

ਇਹ ਹੈ ਇਹਨਾ ਲੋਕਾਂ ਦੀ ਅਸਲੀਅਤ...

ਬਾਬਾ ਜੀ ਦਾ ਦੋਖੀ ਦਾਸ: ਜਗਪਾਲ ਸਿੰਘ ਸਰੀ

* ਪਿਛਲੀ ਯਬਲੀ ਪੜ੍ਹੋ : ਭਾਗ 1, ਭਾਗ 2, ਭਾਗ 3, ਭਾਗ 4, ਭਾਗ 5

ਨੋਟ: ਬਾਬਾ ਜੀ ਨੇ ਇਕ ਬਚਨ ਕੀਤਾ ਸੀ, ਜਦੋਂ ਸਾਡੇ ਨਿੰਦਕ ਖ਼ਾਲਸਾ ਨਿਊਜ਼ ਵਾਲੇ ਤੇ ਭਾਈ ਜਗਪਾਲ ਸਿੰਘ ਸਰੀ ਕੈਨੇਡਾ ਵਾਲੇ, ਸਾਡੀ ਨਿੰਦਿਆ ਕਰਨਗੇ, ਉਹ ਤਾਂ ਪੱਕੇ ਨਰਕਾਂ ਨੂੰ ਜਾਣਗੇ। ਉਨ੍ਹਾਂ ਦੋਵਾਂ ਵਲੋਂ ਲਿਖੀ ਸਾਡੀ ਨਿੰਦਾ, ਜੋ ਜੋ ਪੜੇਗਾ ਉਹ ਵੀ ਨਰਕਾਂ ਦਾ ਭਾਗੀ ਹੋਵੇਗਾ। ਸੋ ਜਿਸ ਵੀਰ ਭਾਈ ਨੂੰ ਨਰਕਾਂ ਤੋਂ ਡਰ ਲਗਦਾ, ਉਹ ਬਾਬਾ ਜੀ ਦੀ ਨਿੰਦਿਆ ਨਾ ਪੜਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top