ਹਉ ਤਉ ਏਕੁ ਰਮਈਆ ਲੈਹਉ॥ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥ ਅੰਕ 874

ਗਿਆਨੀ ਜੀ ਜਰਾ ਅਪਣੇ ਗੁਰੂ ਦੀ ਬਾਣੀ ਵਲ ਵੀ ਨਿਗਾਹ ਮਾਰ ਲਵੋ ਕਿ ਉਹ ਕੀ ਕਹਿ ਰਿਹਾ ਹੈ ? 

ਪਸੁਪਤਿ ਪ੍ਰਥਮ ਬਖਾਨਿ ਕੈ ਅਸੁਰ ਸ਼ਬਦ ਪੁਨਿ ਦੇਹੁ ॥ ਨਾਮ ਸਕਲ ਸ੍ਰੀ ਬਾਨ ਕੇ ਚਿੱਤ ਚਤੁਰ ਲਖਿ ਲੇਹੁ ॥੧੧੨॥
ਸਹਸ ਨਾਮ ਸ਼ਿਵ ਕੇ ਉਚਰਿ ਅਸੁਰ ਸ਼ਬਦ ਪੁਨਿ ਦੇਹੁ ॥ ਨਾਮ ਸਕਲ ਸ੍ਰੀ ਬਾਨ ਕੇ ਚਤੁਰ ਚੀਨ ਚਿਤ ਲੇਹੁ ॥੧੧੩॥ ਅਖੌਤੀ ਦਸਮ ਗ੍ਰੰਥ ਪੰਨਾ 723

ਪਸ਼ੁਪਤਿ - ਸ਼ੰਕਰ       ਸਹਸ ਨਾਮ ਸ਼ਿਵ ਕੇ ਉਚਰਿ - ਸ਼ਿਵ ਦੇ ਸੌ ਨਾਮ ਉਚਰ (ਕਹਿ)


ਗਿਆਨੀ ਜੀ,  ਹੁਣ ਕਹਿ ਦਿਉ,  ਕਿ ਇਹ "ਪਸ਼ੁਪਤਿ" ਅਤੇ "ਸ਼ਿਵ" ਵੀ ਤੁਹਾਡਾ "ਅਕਾਲਪੁਰਖ" ਹੈ । ਗਿਆਨੀ ਜੀ ! ਲਗਦਾ ਹੈ ਤੁਹਾਡਾ ਇਹ ਗੁਰੂ  ਕੁਝ "ਕਨਫਯੂਜ" ਹੈ? ਕਦੀ ਕਹਿੰਦਾ ਹੈ "ਪ੍ਰਿਥਮ ਭਗਉਤੀ ਸਿਮਰ ਕੈ" ਕਦੀ ਕਹਿੰਦਾ ਹੈ "ਪਸ਼ੁਪਤਿ ਪ੍ਰਥਮ ਬਖਾਨਿ ਕੈ"। ਸਿੱਖਾਂ ਨੂੰ ਚੰਗਾ ਮੂਰਖ ਬਣਾਇਆ ਹੈ, ਤੁਹਾਡੇ ਇਸ ਕੂੜ ਗ੍ਰੰਥ ਨੇ। ਹੱਲੀ ਰੁਕ ਜਾਉ ! ਤੁਹਾਡੇ ਗੁਰੂ ਦੀ ਇਹ ਬਾਣੀ ਤਾਂ ਕਿਸ ਕਿਸ ਨੂੰ ਸਿਮਰਨ ਦੇ ਹੁਕਮ ਦੇ ਰਹੀ ਹੈ, ਅਗੇ ਇਹ ਦੇਖਦੇ ਹਾਂ।

 
ਗੁਰੂ ਗ੍ਰੰਥ ਸਾਹਿਬ ਜੀ ਤਾਂ ਕਹਿੰਦੇ ਨੇ ਕਿ ਜੋ ਸ਼ਿਵ (ਸ਼ੰਕਰ ਦੇਵਤੇ) ਦੀ ਅਰਾਧਨਾ ਕਰੇਗਾ, ਉਹ ਸਾਰੀ ਉਮਰ ਬੈਲ ਤੇ ਚੜ੍ਹ ਕੇ ਡਮਰੂ ਹੀ ਵਜਾਂਦਾ ਫਿਰੇਗਾ।ਜੋ ਇਸ ਮਾਤਾ ਦੇਵੀ ਦੀ ਪੂਜਾ ਕਰੇਗਾ  , ਉਹ ਪੁਰਖ ਤੋਂ  ਇਸਤ੍ਰੀ ਬਣ ਕੇ ਭਟਕੇਗਾ।

ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ਬਰਦ ਚਢੇ ਡਉਰੂ ਢਮਕਾਵੈ ॥੨॥
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥ ਅੰਕ 874

ਗਿਆਨੀ ਗੁਰਬਚਨ ਸਿੰਘ ਜੀ, ਜਰਾ ਅਪਣੇ ਗੁਰੂ ਦੀ "ਸ਼ਸ਼ਤ੍ਰ ਨਾਮ ਮਾਲਾ" ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸਿਧਾਂਤ ਅਤੇ ਵਿਸ਼ੈ ਤੋਂ ਉਲਟ, ਇਹ ਵੀ ਪੜ੍ਹ ਲਵੋ -
ਕਾਲਕੂਟ ਕਹਿ ਕਸ਼ਟ ਕਰਿ ਸ਼ਿਵ ਕੰਠੀਅਹਿ ਉਚਾਰ ॥ ਧਰ ਪਦ ਬਹੁਰ ਬਖਾਨੀਐ ਜਾਨੁ ਬਾਨ ਨਿਰਧਾਰ ॥੧੩੩॥
ਕਾਲਕੂਟ ਦਾ ਨਾਮ ਲੈ ਕੇ ਬਹੁਤ ਉਦਮ ਕਰਕੇ ਸ਼ੰਕਰ ਦਾ ਨਾਮ ਬੋਲ। ਇਸ ਪਦ ਦਾ ਬਖਿਆਨ ਕੀਤੇ ਬਿਨਾਂ ਬਾਨ (ਤੀਰ) ਬਾਰੇ ਜਾਨਣਾਂ ਵਿਅਰਥ ਹੈ। ਭਲਾ ਕੀ ਸਿੱਖ ਯੋਧੇ,  ਯੁਧ ਦੇ ਮੈਦਾਨ ਵਿੱਚ ਲੜਨ ਵੇਲੇ ਸ਼ੰਕਰ ਦੇਵਤੇ ਦੀ ਅਰਾਧਨਾ ਕਰਦੇ ਸਨ, ਤਾਂ ਉਨਾਂ ਦਾ ਤੀਰ ਨਿਸ਼ਾਨੇ ਤੇ ਵਜਦਾ ਸੀ ?

ਸ਼ਿਵ ਕੋ ਨਾਮ ਉਚਾਰਿ ਕੈ ਕੰਠੀ ਪਦ ਪੁਨਿ ਦੇਹੁ ॥ ਪੁਨ ਧਰ ਸ਼ਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੩੪॥
ਅਖੌਤੀ ਦਸਮ ਗ੍ਰੰਥ ਪੰਨਾ  723

ਕਾਲਕੂਟ =ਮੌਤ ਦਾ ਸਮਾਂ/ਦੇਵਤਾ     
ਸ਼ਿਵ ਕੰਠੀਅਹਿ ਉਚਾਰ - ਅਪਣੇ ਕੰਠ ਤੋਂ ਸ਼ਿਵ ਬੋਲ ,    ਸ਼ਿਵ ਕੋ ਨਾਮ ਉਚਾਰਿ   - ਸ਼ੰਕਰ ਦੇਵਤੇ ਦਾ ਨਾਮ ਉਚਾਰ 

ਗਿਆਨੀ ਜੀ, ਕਹਿ ਦਿਉ ਇਹ "ਸ਼ੰਕਰ ਦੇਵਤਾ" ਵੀ ਤੁਹਾਡਾ ਅਕਾਲਪੁਰਖ ਹੈ? ਇਸ ਦੀ ਇਸਤ੍ਰੀ "ਸ਼ਿਵਾ" ਕੋਲੋਂ ਤਾਂ ਤੁਸੀ ਪਹਿਲਾਂ ਹੀ ਵਰ ਮੰਗਦੇ ਨਹੀਂ ਥਕਦੇ "ਦੇਹ ਸ਼ਿਵਾ ਬਰ ਮੋਹੇ ਇਹ ਹੈ..."। ਅਗੇ ਪਤਾ ਲਗ ਜਾਏਗਾ ਕਿ "ਸ਼ਸ਼ਤ੍ਰ ਨਾਮ ਮਾਲਾ" ਹੈ, ਕਿ ਇਹ "ਬਿਪਰ ਨਾਮ ਮਾਲਾ" ਹੈ, ਜਿਸਨੂੰ ਤੁਸੀ ਗੁਰੂ ਦੀ ਬਾਣੀ ਕਹਿ ਰਹੇ ਹੋ।

ਗਿਆਨੀ ਜੀ ਦੇ ਨਾਲ ਤਾਂ ਗਲ ਹੁਣ ਬਾਦ ਵਿੱਚ ਕਰਦੇ ਹਾਂ। ਪਹਿਲਾਂ ਉਨਾਂ ਅਖੌਤੀ ਰਾਗੀਆਂ ਬਾਰੇ ਕੁਝ ਵਿੱਚਾਰ ਸਾਂਝੇ ਕਰ ਲੈੰਦੇ ਹਾਂ। ਜਿਨ੍ਹਾਂ ਨੇ ਇਸ ਰਚਨਾਂ ਦੀਆਂ ਕੁਝ ਕੁ ਲਾਈਨਾਂ ਰੱਟੀਆਂ ਹੋਈਆ ਨੇ। ਇਸ ਰਚਨਾਂ ਦੀਆਂ ਮੁਡਲੀਆਂ ਦੋ ਪੌੜ੍ਹੀਆਂ ਇਹ ਖਾ ਜਾਂਦੇ ਨੇ ਅਤੇ ਤੀਸਰੇ ਬੰਦ ਤੋਂ, ਇਥੋਂ ਸ਼ੁਰੂ ਕਰਦੇ ਨੇ। ਇਸ ਤੋਂ ਬਾਦ, ਜਿਥੇ ਦੇਵੀ ਦੇਵਤਿਆ ਦੇ ਨਾਂ ਆਉਣੇ ਸ਼ੁਰੂ ਹੋ ਜਾਂਦੇ ਨੇ, ਉਹ ਇਹ ਨਹੀਂ ਪੜ੍ਹਦੇ। ਕਿਉਂਕਿ ਇਸ ਰਚਨਾਂ ਦੇ ਉਹ ਬੰਦ ਹੀ ਤਾਂ ਇਸ ਰਚਨਾਂ ਦੇ ਸਾਰੇ ਭੇਦ ਖੋਲ ਦੇਂਦੇ ਹਨ । 

ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥
ਤੀਰ ਤੁਹੀ ਸੈਹਥੀ ਤੁਹੀ ਤੁਹੀ ਤਬਰ ਤਲਵਾਰ ॥ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥੪॥
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥ ਤੁਹੀ ਨਿਸ਼ਾਨੀ ਜੀਤ ਕੀ ਆਜੁ ਤੁਹੀ ਜਗਬੀਰ ॥੫॥ ਅਖੌਤੀ ਦਸਮ ਗ੍ਰੰਥ ਪੰਨਾ 717

ਇਸ ਤੋਂ ਅੱਗੇ, ਇਨਾਂ ਵਚਾਰਿਆ ਨੂੰ ਕੁਝ ਪਤਾ ਨਹੀਂ ਹੈ ਕਿ, ਕੀ ਲਿਖਿਆ ਹੋਇਆ ਹੈ।ਇਕ ਤਾਂ ਇਹ ਕਹਿ ਰਿਹਾ ਹੈ ਕਿ ਉਸਨੇ ਦਸਮ ਗ੍ਰੰਥ ਕਦੀ ਪੜ੍ਹਿਆ ਹੀ ਨਹੀਂ। ਉਹ ਤਾਂ ਉਹ ਹੀ ਪੜ੍ਹਦਾ ਹੈ,  ਜੋ ਅਪਣੇ ਸੀਨਿਯਰ ਰਾਗੀਆਂ ਕੋਲੋਂ ਸੁਣਦਾ ਆਇਆ ਹੈ। ਇਹ ਅਪਣੀਆਂ ਰੋਟੀਆਂ ਕਾਰਣ ਤਾਲ ਪੂਰਦੇ ਨੇ, ਇਸ ਲਈ ਇਹ ਰਾਗੀ ਇਸ ਕੱਚੀ ਬਾਣੀ ਦੀ ਪੈਰਵੀ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ ਵੀ ਅਸ਼ਲੀਲ ਸਾਬਿਤ ਕਰਣ ਲਗ ਪੈਂਦੇ ਨੇ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਹਚਾਰਕ ਨੇ  ਕਿ ਇਸ ਕੂੜ ਗ੍ਰੰਥ ਦੇ ? 
 

ਇਸ ਤੋਂ ਅਗੇ ਇਨਾਂ ਵਚਾਰਿਆਂ ਰਾਗੀਆਂ ਦੀ ਔਕਾਤ ਹੀ ਨਹੀਂ ਹੁੰਦੀ, ਕਿ ਇਸ ਰਚਨਾਂ ਨੂੰ ਪੜ੍ਹ ਸਕਣ ! ਤਿਨ ਚਾਰ ਲਾਈਨਾਂ ਨਾਲ ਹੀ ਇਨਾਂ ਦੀ ਰੋਜੀ ਰੋਟੀ ਚਲ ਜਾਂਦੀ ਹੈ, ਅਗੇ ਪੜ੍ਹਨ ਦੀ ਲੋੜ ਹੀ ਕੀ ਹੈ? ਇਨਾਂ ਚਾਰ ਪੰਜ ਲਾਈਨਾਂ ਨੂੰ ਹੀ ਇਹ ਦੋਹਰਾ ਦੋਹਰਾ ਕੇ ਗਾਈ ਜਾਂਦੇ ਨੇ। ਇਸ ਰਚਨਾਂ ਦਾ ਲਿਖਾਰੀ ਸ਼ਸ਼ਤ੍ਰਾਂ ਦੇ ਨਾਮ ਦੇ ਬਹਾਨੇ ਹਿੰਦੂ ਦੇਵੀ ਦੇਵਤਿਆ, ਅਵਤਾਰਾਂ, ਅਤੇ ਅਨਮਤ ਦੇ ਮਿਥਿਹਾਸਕ ਪਾਤਰਾਂ  ਦੇ ਨਾਮ ਦ੍ਰਿੜ ਕਰਵਾ ਰਿਹਾ ਹੈ। ਇਹ ਸ਼ਸ਼ਤ੍ਰ ਨਾਮ ਮਾਲਾ,  ਇਸ ਕਿਤਾਬ ਦੀ ਉਹ ਰਚਨਾਂ ਹੈ,  ਜਿਸ ਵਿਚ ਸਿੱਖਾਂ ਨੂੰ ਬਿਪਰਵਾਦ ਨਾਲ ਜੋੜਨ ਦੀ ਇਕ  ਬਹੁਤ ਹੀ ਢੂੰਗੀ ਸਾਜਿਸ਼ ਰਚੀ ਗਈ ਹੈ । ਇਸ ਰਚਨਾਂ ਵਿੱਚ ਇਕ ਸ਼ਸ਼ਤ੍ਰ ਦਾ ਨਾਮ ਲਿਆ ਜਾਂਦਾ ਹੈ, ਅਤੇ ਉਸ ਨਾਲ   ਸੈੰਕੜੇ ਦੇਵੀ ਦੇਵਤਿਆ ਦੇ ਨਾਵਾਂ ਨਾਲ ਸਿੱਖਾਂ  ਨੂੰ ਜੋੜ ਦਿਤਾ ਜਾਂਦਾ ਹੈ।

ਆਉ, ਨਿਗਾਹ ਮਾਰ ਲੈਂਦੇ ਹਾਂ। ਸਾਰੀ ਸ਼ਸ਼ਤ੍ਰ ਨਾਮ ਮਾਲਾ ਅਤੇ ਸਾਰੇ ਸ਼ਸ਼ਤ੍ਰਾਂ ਬਾਰੇ  ਇਸ ਲੇਖ ਵਿੱਚ ਜਿਕਰ ਕਰਣਾਂ  ਮੁਮਕਿਨ ਨਹੀਂ। ਸਿਰਫ ਇਕ ਦੋ ਸ਼ਸ਼ਤ੍ਰਾਂ ਦਾ ਜਿਕਰ ਕਰਕੇ ਹੀ ਇਸ ਰਚਨਾਂ ਦੇ ਅਖੌਤੀ ਸਿਧਾਂਤ ਨੂੰ ਸਮਝਣ ਦਾ ਯਤਨ ਕਰਦੇ ਹਾਂ ।


ਇਹ ਕਿਤਾਬ,  "ਪ੍ਰਿਥਮ ਭਗੌਤੀ ਸਿਮਰ ਕੈ" ਹੀ ਨਹੀਂ, ਹੋਰ ਕਿਸ ਕਿਸ ਕਿਸ ਕਿਸ ਨੂੰ ਸਿਮਰਨ ਲਈ ਕਹੀੰਦੀ ਹੈ, ਇਹ ਵੇਖੋ ਜੀ।

ਭੂਤਾਂਤਕ ਸ੍ਰੀ ਭਗਵਤੀ ਭਵਹਾ ਨਾਮ ਬਖਾਨ ਸ੍ਰੀ ਭਵਾਨੀ ਭੈ ਹਰਨ ਸਭ ਕੋ ਕਰੌ ਕਲਯਾਨ ॥੬॥
 
ਭੂਤ ਸ਼ਬਦ ਕੌ ਭਾਖਿ  ਬਹੁਰ ਅਰਿ ਭਾਖੀਐ ॥ ਸਭ ਅਸਿ ਜੂ ਕੇ ਨਾਮ ਜਾਨ ਜੀਅ ਰਾਖੀਐ ॥
ਪ੍ਰਿਥਮ ਨਾਮ ਜਮ ਕੋ ਉਚਰਿ  ਬਹੁਰੋ ਰਦਨ ਉਚਾਰਿ ॥ ਸਕਲ ਨਾਮ ਜਮਦਾੜ ਕੇ ਲੀਜਹੁ ਸੁ ਕਬਿ ਸੁਧਾਰਿ ॥੩੮॥
ਪ੍ਰਿਥਮ ਸ਼ਕਤਿ ਪਦ ਉਚਰਿ ਕੈ  ਪੁਨ ਕਹੁ ਸ਼ਕਤ ਬਿਸੇਖ ॥ ਨਾਮ ਸੈਹਥੀ ਕੇ ਸਕਲ ਨਿਕਸਤ ਜਾਹਿ ਅਸੇਖ ॥੪੭॥
ਪ੍ਰਿਥਮ ਸੁਭਟ ਪਦ ਉਚਰਿ ਕੈ ਬਹੁਰ ਸ਼ਬਦਿ ਅਰਿ ਦੇਹੁ ॥ ਨਾਮ ਸੈਹਥੀ ਕੇ ਸਭੈ ਸਮਝਿ ਚਤੁਰ ਚਿਤ ਲੇਹੁ ॥੪੮॥
ਪ੍ਰਿਥਮ ਭਾਖ ਸੰਨਾਹ ਪਦੁ ਪੁਨ ਰਿਪ ਸ਼ਬਦ ਉਚਾਰਿ ॥ ਨਾਮ ਸੈਹਥੀ ਕੇ ਸਕਲ ਚਤੁਰ ਚਿੱਤ ਨਿਜ ਧਾਰਿ ॥੪੯॥
ਯਸਟੀਸ਼ਰ ਕੋ ਪ੍ਰਿਥਮ ਕਹਿ  ਪੁਨ ਬਚ ਕਹੁ ਅਰਧੰਗ ॥ ਨਾਮ ਸੈਹਥੀ ਕੇ ਸਭੈ ਉਚਰਤ ਜਾਹੁ ਨਿਸ਼ੰਗ ॥੫੨॥
ਲਛਮਨ ਅਉਰ ਘਟੋਤਕਚ  ਏ ਪਦ ਪ੍ਰਿਥਮ ਉਚਾਰਿ ॥ ਪੁਨਿ ਅਰਿ ਭਾਖੋ ਸ਼ਕਤ ਕੇ ਨਿਕਸਹਿ ਨਾਮ ਅਪਾਰ ॥੫੫॥
ਬਿਸ਼ਨ ਨਾਮ ਪ੍ਰਿਥਮੈ ਉਚਰਿ   ਪੁਨ ਪਦ ਸ਼ਸਤ੍ਰ ਉਚਾਰਿ ॥ ਨਾਮ ਸੁਦਰਸ਼ਨ ਕੇ ਸਭੈ ਨਿਕਸਤ ਜਾਹਿ ਅਪਾਰ ॥੫੭॥
ਮੁਰ ਪਦ ਪ੍ਰਿਥਮ ਉਚਾਰਿ ਕੈ   ਮਰਦਨ ਬਹੁਰ ਕਹੋ ॥ ਨਾਮ ਸੁਦਰਸ਼ਨ ਚੱਕ੍ਰ ਕੇ ਚਿਤ ਮੈ ਚਤੁਰ ਲਹੋ ॥੫੮॥
ਨਰਕਾਸੁਰ ਪ੍ਰਿਥਮੈ ਉਚਰਿ  ਪੁਨ ਰਿਪੁ ਸ਼ਬਦ ਬਖਾਨ ॥ ਨਾਮ ਸੁਦਰਸ਼ਨ ਚੱਕ੍ਰ ਕੋ ਚਤੁਰ ਚਿੱਤ ਮੈ ਜਾਨ ॥੬੦॥
 
ਦੈਤ ਬਕਤ੍ਰ ਕੋ ਨਾਮ ਕਹਿ  ਸੂਦਨ ਬਹੁਰ ਉਚਾਰ ॥ ਨਾਮ ਸੁਦਰਸ਼ਨ ਚੱਕ੍ਰ ਕੋ ਜਾਨ ਚਿੱਤ ਨਿਰਧਾਰ ॥੬੧॥
 
ਪ੍ਰਿਥਮ ਚੰਦੇਰੀ ਨਾਥ ਕੋ ਲੀਜੈ ਨਾਮ ਬਨਾਇ ॥ ਪੁਨ ਰਿਪੁ ਸ਼ਬਦ ਉਚਾਰੀਐ ਚੱਕ੍ਰ ਨਾਮ ਹੁਇ ਜਾਇ ॥੬੨॥
ਨਰਕਾਸੁਰ ਕੋ ਨਾਮ ਕਹਿ ਮਰਦਨ ਬਹੁਰ ਉਚਾਰ ॥ ਨਾਮ ਸੁਦਰਸ਼ਨ ਚੱਕ੍ਰ ਕੋ ਲੀਜਹੁ ਸੁ ਕਬਿ ਸੁਧਾਰ ॥੬੩॥
ਕਿਸ਼ਨ ਬਿਸ਼ਨ ਕਹਿ  ਜਿਸ ਅਨੁਜ ਆਯੁਧ ਬਹੁਰ ਉਚਾਰ ॥ ਨਾਮ ਸੁਦਰਸ਼ਨ ਚੱਕ੍ਰ ਕੇ ਨਿਕਸਤ ਚਲਹਿ ਅਪਾਰ ॥
ਬੱਜ੍ਰ ਅਨੁਜ ਪ੍ਰਿਥਮੈ ਉਚਰ  ਫਿਰਿ ਪਦ ਸ਼ਸਤ੍ਰ ਬਖਾਨ ॥ ਨਾਮ ਸੁਦਰਸ਼ਨ ਚੱਕ੍ਰ ਕੇ ਚਤੁਰ ਚਿੱਤ ਮੈ ਜਾਨ ॥੬੫॥
ਗਿਰਧਰ ਪ੍ਰਿਥਮ ਉਚਾਰਿ  ਪਦ ਆਯੁਧ ਬਹੁਰ ਉਚਾਰਿ ॥ ਨਾਮ ਸੁਦਰਸ਼ਨ ਚੱਕ੍ਰ ਕੇ ਨਿਕਸਤ ਚਲੈ ਅਪਾਰ ॥੬੮॥

ਕਾਲੀ ਨਥੀਆ ਪ੍ਰਿਥਮ ਕਹਿ  ਸ਼ਸਤ੍ਰ ਸ਼ਬਦ ਕਹੁ ਅੰਤ ॥ ਨਾਮ ਸੁਦਰਸ਼ਨ ਚੱਕ੍ਰ ਕੇ ਨਿਕਸਤ ਜਾਹਿ ਅਨੰਤ ॥੬੯॥
ਕੰਸ ਕੇਸਿਹਾ ਪ੍ਰਿਥਮ ਕਹਿ  ਫਿਰਿ ਕਹਿ ਸ਼ਸਤ੍ਰ ਬਿਚਾਰ ॥ ਨਾਮ ਸੁਦਰਸ਼ਨ ਚੱਕ੍ਰ ਕੇ ਲੀਜਹੁ ਸੁ ਕਬਿ ਸੁਧਾਰ ॥੭੦॥
ਬਕੀ ਬਕਾਸੁਰ ਸ਼ਬਦ ਕਹਿ  ਫੁਨਿ ਬਚ ਸ਼ੱਤ੍ਰੁ ਉਚਾਰ ॥ ਨਾਮ ਸੁਦਰਸ਼ਨ ਚੱਕ੍ਰ ਕੇ ਨਿਕਸਤ ਚਲੈਂ ਅਪਾਰ ॥੭੧॥
ਅਘਨਾਸਨ ਅਘਹਾ ਉਚਰ ਪੁਨ ਬਚ ਸ਼ਸਤ੍ਰ ਬਖਾਨ ॥ ਨਾਮ ਸੁਦਰਸ਼ਨ ਚੱਕ੍ਰ ਕੇ ਸਭੈ ਚਤੁਰ ਚਿਤ ਜਾਨ ॥੭੨॥
ਸ੍ਰੀ ਉਪੇਂਦ੍ਰ ਕੇ ਨਾਮ ਕਹਿ ਫੁਨ ਪਦ ਸ਼ਸਤ੍ਰ ਬਖਾਨ ॥ ਨਾਮ ਸੁਦਰਸ਼ਨ ਚੱਕ੍ਰ ਕੇ ਸਭੈ ਸਮਝ ਸੁਰ ਗਿਆਨ ॥੭੩॥

ਇਸ 
ਕਵੀ ਨੇ  "ਚੱਕ੍ਰ"  ਸ਼ਸ਼ਤ੍ਰ ਦੇ ਬਹਾਨੇ ਕਿੱਨੇ ਹੀ ਹਿੰਦੂ ਮਿਥਿਹਾਸਕ ਪਾਤਰਾਂ ਨਾਲ ਸਿਖਾਂ ਨੂੰ ਜੋੜਿਆ ਹੈ । ਆਉ ਹੁਣ  " ਬਾਨ "(ਤੀਰ)  ਸ਼ਸ਼ਤ੍ ਦੀ ਆੜ ਵਿਚ  ਕਿਸ ਕਿਸ ਦਾ ਨਾਮ  ਸਿੱਖਾਂ ਨੂੰ ਦ੍ਰਿੜ ਕਰਵਾ ਰਿਹਾ ਹੇ ,ਵੇਖਦੇ ਹਾਂ -

ਸੁਭਟੰ ਨਾਮ ਉਚਾਰਿ ਕੈ  ਹਾ ਪਦ ਬਹੁਰ ਸੁਨਾਦਿ ॥ ਨਾਮ ਸਿਲੀਮੁਖ ਕੇ ਸਭੈ ਲੀਜਹੁ ਚਤੁਰ ਬਨਾਇ ॥੮੨॥
ਪ੍ਰਿਥਮ ਨਾਮ ਕਹਿ ਚੰਦ੍ਰ ਕੇ  ਧਰ ਪਦ ਬਹੁਰੋ ਦੇਹੁ ॥ ਪੁਨਿ ਚਰ ਸ਼ਬਦ ਉਚਾਰੀਐ ਨਾਮ ਬਾਨ ਲਖਿ ਲੇਹੁ ॥੮੮॥
ਪਸੁਪਤਿ ਪ੍ਰਥਮ ਬਖਾਨਿ ਕੈ     ਅਸੁਰ ਸ਼ਬਦ ਪੁਨਿ ਦੇਹੁ ॥ ਨਾਮ ਸਕਲ ਸ੍ਰੀ ਬਾਨ ਕੇ ਚਿੱਤ ਚਤੁਰ ਲਖਿ ਲੇਹੁ ॥੧੧੨॥
ਬਿਸ ਕੇ ਨਾਮ ਉਚਾਰਿ ਕੈ    ਬਿਖ ਪਦ ਬਹੁਰ ਬਖਾਨ ॥ਨਾਮ ਸਕਲ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੧੦੮॥
ਪ੍ਰਿਥਮ ਕਰਨ ਕੇ ਨਾਮ ਕਹਿ   ਪੁਨਿ ਅਰਿ ਸ਼ਬਦ ਬਖਾਨ ॥ ਨਾਮ ਸਕਲ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੧੧੪॥
ਸਭ ਅਰਜੁਨ ਕੇ ਨਾਮ ਕਹਿ    ਆਯੁਧ ਸ਼ਬਦ ਬਖਾਨ ॥ ਨਾਮ ਸਕਲ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੧੧੬॥
ਸ਼ਿਵ ਕੋ ਨਾਮ ਉਚਾਰਿ ਕੈ     ਕੰਠੀ ਪਦ ਪੁਨਿ ਦੇਹੁ ॥ ਪੁਨ ਧਰ ਸ਼ਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੩੪॥
ਹਲਧਰ ਸ਼ਬਦ ਬਖਾਨਿ ਕੈ   ਅਨੁਜ ਉਚਰਿ ਅਰਿ ਭਾਖੁ ॥ ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤ ਰਾਖੁ ॥੧੪੧॥
ਤਾਲਕੇਤ ਲਾਂਗਲਿ ਉਚਰਿ    ਕ੍ਰਿਸ਼ਨਾ ਗ੍ਰਜ ਪਦ ਦੇਹੁ ॥ ਅਨੁਜ ਉਚਰ ਅਰਿ ਉਚਰੀਐ ਨਾਮ ਬਾਨ ਲਖਿ ਲੇਹੁ ॥੧੪੩॥
ਨੀਲਾਂਬਰ ਰੁਕਮਾਂਤਕਰ ਪਊਰਾ ਣਿਕ ਅਰਿ ਭਾਖੁ  ॥  ਅਨੁਜ ਉਚਰਿ ਅਰਿ ਉਚਰੀਐ ਨਾਮ ਬਾਨ ਰਾਖੁ ॥੧੪੪॥
ਸਭ ਅਰਜਨ ਕੇ ਨਾਮ ਲੈ   ਸੱਤ ਸ਼ਬਦ ਪੁਨਿ ਦੇਹੁ ॥  ਪੁਨਿ ਅਰਿ ਸ਼ਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੪੫॥
ਪ੍ਰਿਥਮ ਪਵਨ ਕੇ ਨਾਮ ਲੈ  ਸੁਤ ਪਦ ਬਹੁਰ ਬਖਾਨ ॥ ਅਨੁਜ ਉਚਰਿ ਸੂਤਰਿ ਉਚਰੁ ਨਾਮ ਬਾਨ ਪਹਿਚਾਨੁ ॥੧੪੬॥
ਪ੍ਰਿਥਮ ਬਾਰ ਕੇ ਨਾਮ ਲੈ  ਪੁਨਿ ਅਰਿ ਸ਼ਬਦ ਬਖਾਨ ॥ ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਪਹਿਚਾਨ ॥੧੪੯॥

ਪ੍ਰਿਥਮ ਅਗਨ ਕੇ ਨਾਮ ਲੈ  ਅੰਤ ਸ਼ਬਦਿ ਅਰਿ ਦੇਹੁ ॥ਅਨੁਜ ਸੂਤਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੦॥
ਹਿਮਬਾਰ ਬਕਹਾ ਗਦੀ ਭੀਮ ਸ਼ਬਦ ਪੁਨਿ ਦੇਹੁ ॥ ਤਨੁਜ ਅਨੁਜ ਸੂਤਰੁ ਉਚਰਿ ਨਾਮ ਬਾਨ ਲਖਿ ਲੇਹੁ ॥੧੫੪॥
ਦੁਰਜੋਧਨ ਕੇ ਨਾਮ ਲੈ ਅੰਤੁ ਸ਼ਬਦ ਅਰਿ ਦੇਹੁ ॥ ਅਨੁਜ ਉਚਰਿ ਸੂਤਰੁ ਉਚਰਿ ਨਾਮ ਬਾਨ ਲਖਿ ਲੇਹੁ ॥੧੫੫॥
ਅੰਧ ਸੁਤਨ ਕੇ ਨਾਮ ਲੈ   ਅੰਤ ਸ਼ਬਦ ਅਰਿ ਭਾਖੁ ॥ ਅਨੁਜ ਉਜਰਿ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੫੬॥
ਦੁੱਸਾਸਨ ਦੁਰਮੁਖ ਦ੍ਰੁਜੈ ਕਹਿ   ਅਰਿ ਸ਼ਬਦ ਬਖਾਨ ॥ ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਪਹਿਚਾਨ ॥੧੫੭॥
ਦਸਲਾ ਕਰਭਿਖ ਆਦਿ ਕਹਿ   ਅੰਤ ਸ਼ਬਦ ਅਰਿ ਭਾਖੁ ॥ ਅਨੁਜ ਤਨੁਜ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੫੮॥
ਪ੍ਰਿਥਮ ਭੀਖਮ ਕੇ ਨਾਮ ਲੈ   ਅੰਤ ਸ਼ਬਦ ਅਰਿ ਦੇਹੁ ॥ ਸ਼ੱਤ੍ਰੁ ਆਦਿ ਅੰਤਰ ਉਚਰਿ ਨਾਮ ਬਾਨ ਲਖਿ ਲੇਹੁ ॥੧੫੯॥
ਗੰਗਾ ਗਿਰਜਾ ਪ੍ਰਿਥਮ ਕਹਿ  ਪੁੱਤ੍ਰ ਸ਼ਬਦ ਪੁਨਿ ਦੇਹੁ ॥ ਸ਼ੱਤ੍ਰ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਲੋਹੁ ॥੧੬੧॥
ਨਾਕਾਲੇ ਸਰਿਤੇਸਰੀ ਪ੍ਰਿਥਮੈ ਸ਼ਬਦ ਉਚਾਰ ॥ ਸਤ ਅਰਿ ਕਹਿ ਸੂਤਰਿ ਉਚਰਿ ਸਭ ਸਰ ਨਾਮ ਉਚਾਰਿ ॥੧੬੨॥
ਭੀਖਮ ਸ਼ਾਂਤਨੁ ਸੁਤ ਉਚਰਿ  ਪੁਨ ਅਰਿ ਸ਼ਬਦ ਬਖਾਨ ॥ ਸੂਤ ਉਚਰਿ ਅੰਤਰਿ ਉਚਰਿ ਨਾਮ ਬਾਨ ਪਹਿਚਾਨ ॥੧੬੩॥
ਗਾਂਗੇਯ ਨਦੀਅਜਿ ਉਚਰੇ   ਸਰਿਤਜ ਸ਼ੱਤ੍ਰੁ ਬਖਾਨ ॥ ਸੂਤ ਉਚਰਿ ਅੰਤਰਿ ਉਚਰਿ ਨਾਮ ਬਾਨ ਪਹਿਚਾਨ ॥੧੬੪॥
ਪ੍ਰਿਥਮ ਦ੍ਰੋਣ ਕਹਿ ਸਿਖਯ ਕਹਿ   ਸੂਤਰਿ ਬਹੁਰ ਬਖਾਨ ॥ ਨਾਮ ਬਾਨ ਕੇ ਸਕਲ ਹੀ ਲੀਜਹੁ ਚਤੁਰ ਪਛਾਨ ॥੧੬੬॥
ਭਾਰਦ੍ਵਾਜ ਦ੍ਰੋਣਜ ਪਿਤਾ ਉਚਰਿ  ਸਿਖਯ ਪਦ ਦੇਹੁ ॥ ਸੂਤਰਿ ਬਹੁਰ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੬੭॥
ਪ੍ਰਿਥਮ ਜੁਧਿਸ਼ਟਰ ਭਾਖਿ  ਬੰਧੁ ਸ਼ਬਦ ਪੁਨਿ ਭਾਖੀਐ ॥ ਜਾਨ ਹ੍ਰਿਦੈ ਮੈ ਰਾਖ ਸਕਲ ਨਾਮ ਏ ਬਾਨ ਕੇ ॥੧੬੮॥
 

ਧਰਮਰਾਜ ਧਰਮਜ ਉਚਰਿ  ਬੰਧੁ ਸ਼ਬਦ ਪੁਨ ਦੇਹੁ ॥ ਸੂਤਰਿ ਬਹੁਰ ਬਖਾਨੀਐ ਨਾਮ ਬਾਨ ਲਖ ਲੇਹੁ ॥੧੭੦॥
 

ਕਾਲਜ ਧਰਮਜ ਸੱਲ ਰਿਪੁ ਕਹਿ  ਪਦ ਬੰਧੁ ਬਖਾਨ ॥ ਸੂਤਰਿ ਬਹੁਰਿ ਬਖਾਨੀਐ ਸਭ ਸਰ ਨਾਮ ਪਛਾਨ ॥੧੭੧॥
ਬਈ ਵਸਤ ਪਦ ਪ੍ਰਿਥਮ ਕਹਿ  ਪੁਨਿ ਸਤੁ ਸ਼ਬਦ ਬਖਾਨਿ ॥ ਬੰਧੁ ਉਚਰਿ ਸੂਤਰਿ ਉਚਸਿਭ ਸਰ ਨਾਮ ਪਛਾਨ ॥੧੭੨॥
ਪ੍ਰਿਥਮ ਸੂਰਜ ਕੇ ਨਾਮ ਲੈ   ਬਹੁਰ ਪੁਤ੍ਰ ਪਦ ਭਾਖ ॥ ਅਨੁਜ ਉਚਰ ਸੂਤਰਿ ਉਚਰਿ ਨਾਮ ਬਾਨ ਲਖ ਰਾਖ ॥੧੭੩॥
ਕਾਲਿੰਦ੍ਰੀ ਕੋ ਪ੍ਰਿਥਮ ਕਹਿ   ਪੁਨ ਪਦ ਅਨੁਜ ਬਖਾਨ ॥ ਤਨੁਜ ਉਚਰ ਅਨੁਜਾਗ੍ਰ ਕਹਿ ਸਰ ਕੇ ਨਾਮ ਪਛਾਨ ॥੧੭੪॥
 
ਜਮਨਾ ਕਾਲਿੰਦ੍ਰੀ ਅਨੁਜ ਕਹਿ    ਸੁਤ ਬਹੁਰ ਬਖਾਨ ॥ ਅਨੁਜ ਉਚਰਿ ਸੂਤਰਿ ਉਚਰਿ ਸਰ ਕੇ ਨਾਮ ਪਛਾਨ ॥੧੭੫॥
ਪੰਡੁ ਪੁੱਤ੍ਰ ਕੁਰ ਰਾਜ ਭਨਿ  ਬਹੁਰ ਅਨੁਜ ਪਦੁ ਦੇਹੁ ॥ ਸੁਤ ਉਚਾਰਿ ਅੰਤ ਅਰਿ ਉਚਰਿ ਨਾਮ ਬਾਨ ਲਖ ਲੇਹੁ ॥੧੭੬॥
ਨੁਕਲ ਬੰਧੁ ਸਹਿਦੇਵ ਅਨੁਜ ਕਹਿ   ਪਦ ਬੰਧ ਉਚਾਰ ॥ ਸੁਤ ਆਦਿ ਅੰਤ ਅਰਿ ਉਚਰੁ ਸਰ ਕੇ ਨਾਮ ਬਿਚਾਰ ॥੧੭੮॥
ਜਾਗ ਸੇਨਿ ਕੋ ਪ੍ਰਿਥਮ ਕਹਿ ਪਤਿ ਪਦ ਬਹੁਰ ਉਚਾਰ ॥ ਅਨੁਜ ਆਦਿ ਸੂਤਾਂਤ ਅਰਿ ਸਭ ਸਰੁ ਨਾਮ ਅਪਾਰ ॥੧੭੯॥
ਮਾਦ੍ਰੀ ਸ਼ਬਦ ਪ੍ਰਿਥਮੇ ਕਹੋ ਸੁਤ ਬਹੁਰ ਬਖਾਨ ॥  ਅੱਗ੍ਰ ਅਨੁਜ ਸੂਤਰਿ ਉਚਰਿ ਸਰ ਕੇ ਨਾਮ ਪਛਾਨ ॥੧੮੬॥
ਸੁਗ੍ਰੀਵ ਕੋ ਪ੍ਰਿਥਮ ਕਹਿ ਅਰਿ ਪਦ ਬਹੁਰ ਬਖਾਨ ॥  ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੧੮੭॥
ਪ੍ਰਿਥਮ ਜਟਾਯੁ ਬਖਾਨ ਕੈ ਅਰਿ ਪਦ ਬਹੁਰ ਬਖਾਨ ॥  ਰਿਪੁ ਪਦ ਬਹੁਰਿ ਉਚਾਰੀਐ ਸਰ ਕੇ ਨਾਮ ਪਛਾਨ ॥੧੮੯॥
ਰਾਵਨ ਰਿਜਸਰ ਪ੍ਰਿਥਮ ਭਨਿ ਅੰਤ ਸ਼ਬਦ ਅਰਿ ਦੇਹੁ ॥  ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤ ਲੇਹੁ ॥੧੯੦॥
ਪ੍ਰਿਥਮ ਮੇਘ ਕੇ ਨਾਮ ਲੈ ਅੰਤ ਸ਼ਬਦ ਪੁਨਿ ਦੇਹੁ ॥  ਪਿਤਾ ਉਚਰ ਅਰਿ ਸ਼ਬਦ ਕਹੁ ਨਾਮ ਬਾਨ ਲਖ ਲੇਹੁ ॥੧੯੧॥
ਧਾਰਾਧਰ ਪਦ ਪ੍ਰਿਥਮ ਕਹਿ ਧੁਨਿ ਪਦ ਬਹੁਰ ਬਖਾਨ ॥  ਪਿਤ ਕਹਿ ਅਰਿ ਸ਼ਬਦੋ ਉਚਰਿ ਨਾਮ ਬਾਨ ਕੇ ਜਾਨ ॥੧੯੪॥
ਘਨ ਸੁਤ ਪ੍ਰਿਥਮ ਬਖਾਨ ਕੈ ਧਰ ਪੁਨ ਬਹੁਰ ਬਖਾਨ ॥  ਤਾਤ ਉਚਰ ਅਰਿ ਉਚਰੀਯੈ ਸਰ ਕੇ ਨਾਮ ਪਛਾਨ ॥੨੦੧॥
ਨੀਰਦ ਪ੍ਰਿਥਮ ਉਚਾਰ ਕੈ ਧਨ ਪਦ ਬਹੁਰ ਬਖਾਨ ॥  ਪਿਤ ਕਹਿ ਅਰਿ ਕਹਿ ਬਾਨ ਕੇ ਲੀਜਹੁ ਨਾਮ ਪਛਾਨ ॥੨੦੪॥
ਮਕਰ ਸ਼ਬਦ ਪ੍ਰਿਥਮੈ ਉਚਰਿ ਚਖੁ ਪਦ ਬਹੁਰ ਬਖਾਨ ॥  ਸਭੈ ਨਾਮ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੨੦੮॥
ਮਹਾਂਰੁਦ੍ਰ ਅਰਿ ਧੁਜ ਉਚਰਿ ਪੁਨਿ ਪਦ ਨੇਤ੍ਰ ਬਖਾਨ ॥  
ਅਰਿ ਕਹਿ ਸਭ ਸ੍ਰੀ ਬਾਨ ਕੇ ਨਾਮ ਹ੍ਰਿਦੈ ਪਹਿਚਾਨ ॥੨੧੭॥
ਤ੍ਰਿਪੁਰਾਂਤਕ ਅਰਿ ਕੇਤ ਕਹਿ ਚਖ ਅਰਿ ਬਹੁਰ ਉਚਾਰ ॥  ਨਾਮ ਸਕਲ ਏ ਬਾਨ ਕੇ ਲੀਜਹੁ ਸੁ ਕਬਿ ਸੁਧਾਰ ॥੨੧੮॥
 
ਕਾਰਤਕੇਅ ਪਿਤੁ ਪ੍ਰਿਥਮ ਕਹਿ ਅਰਿ ਧੁਜ ਨੇਤ੍ਰ ਬਖਾਨ ॥  ਅਰਿ ਪਦ ਬਹੁਰ ਬਖਾਨੀਐ ਨਾਮ ਬਾਨ ਪਹਿਚਾਨ ॥੨੧੯॥
 
ਪ੍ਰਿਥਮ ਪਿਨਾਕੀ ਪਾਨ ਕਹਿ ਰਿਪ ਧੁਜ ਚਖਿ ਪੁਨਿ ਦੇਹੁ ॥  ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤ ਲੇਹੁ ॥੨੨੩॥
 
ਕੁੰਭਕਰਨ ਪਦ ਆਦਿ ਕਹਿ ਅਰਦਨ ਬਹੁਰ ਬਖਾਨ ॥  ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿੱਤ ਮੈ ਜਾਨ ॥੨੩੦॥
 
ਅਖੌਤੀ ਦਸਮ ਗ੍ਰੰਥ ਪੰਨਾ ਨੰਬਰ 717 ਤੋਂ ਲੈ ਕੇ 731

ਗਿਆਨੀ ਜੀ ਦੇ ਗੁਰੂ ਦੀ ਬਾਣੀ ਤਾਂ, ਇਨਾਂ ਦੇਵੀ ਦੇਵਤਿਆ ਨੂੰ ਪੂਜਣ ਲਈ ਹੀ ਕਹੀ ਜਾਂਦੀ ਹੈ। ਸਾਰੀ  "ਸ਼ਸ਼ਤਰ ਨਾਮ ਮਾਲਾ" ਵਿੱਚ ਇਹੀ ਕੁਝ ਲਿਖਿਆ ਹੋਇਆ ਹੈ। ਹੋਰ ਕੋਈ ਕਮ ਦੀ ਗਲ ਇਸ ਵਿਚ ਨਹੀਂ ਹੈ।

ਆਉ, ਹੁਣ ਇਹ ਸਾਰੇ ਦੇਵੀ ਦੇਵਤੇ ਅਤੇ ਪਾਤਰ ਇਕੱਠੇ ਕਰ ਲਈਏ ਜੋ ਅਸੀਂ ਕੁਝ ਕੁ ਪੰਗਤੀਆਂ  ਵਿੱਚ ਪੜ੍ ਆਏ ਹਾਂ। ਇਸ ਰਚਨਾਂ ਮੁਤਾਬਿਕ  ਇਨਾਂ ਦੇ ਸਿਮਰਨ ਅਤੇ ਇਨਾਂ ਦਾ ਨਾਮ ਲੈਣ ਨਾਲ ਹੀ ਅਸੀਂ ਚਕ੍ਰ, ਬਾਨ ਅਤੇ ਸੈਹਥੀ ਵਰਗੇ ਸ਼ਸ਼ਤ੍ਰ ਚਲਾਉਣ ਵਿਚ ਮਾਹਿਰ ਹੋ ਸਕਦੇ ਹਾਂ, ਵਰਨਾਂ ਨਹੀਂ ।

ਭੂਤਾਂਤਕ, ਸ੍ਰੀ ਭਗਵਤੀ, ਸ੍ਰੀ ਭਵਾਨੀ, ਕਾਲਕੂਟ, ਜਮ, ਸ਼ਕਤਿ, ਸੁਭਟ, ਸਨਾਹ, ਯਸਟੀਸ਼ਰ, ਲਛਮਨ, ਘਟੋਤਕਚ, ਬਿਸ਼ਨ, ਮੁਰ, ਨਰਕਾਸੁਰ, ਕਿਸ਼ਨ, ਬਿਸ਼ਨ, ਬੱਜ੍ਰ ਅਨੁਜ, ਗਿਰਧਰ, ਕਾਲੀ ਨਥੀਆ, ਕੰਸ ਕੇਸਿਹਾ, ਬਕੀ ਬਕਾਸੁਰ, ਅਘਨਾਸਨ ਅਘਹਾ, ਸ੍ਰੀ ਉਪੇਂਦ੍ਰ, ਸੁਭਟੰ, ਚੰਦ੍ਰ, ਪਸੁਪਤਿ, ਬਿਸ, ਪ੍ਰਿਥਮ ਕਰਨ, ਅਰਜੁਨ, ਪਵਨ  ਸੁਤ (ਹਨੂਮਾਨ), ਸ਼ਿਵ, ਹਲਧਰ, ਬਾਰ, ਅਗਨ, ਭੀਮਸੂਰਜ, ਕਾਲਿੰਦ੍ਰੀ, ਗੰਗਾ ਗਿਰਜਾ, ਦੁਰਜੋਧਨ, ਨੀਲਾਂਬਰ, ਅੰਧ ਸੁਤਨ (ਅਨ੍ਹੈ ਦਾ ਪੁਤੱਰ), ਦੁੱਸਾਸਨ, ਭੀਖਮ ਸ਼ਾਂਤਨੁ ਸੁਤ, ਦਸਲਾ ਕਰਭਿਖ, ਨਾਕਾਲੇ ਸਰਿਤੇਸਰੀ, ਗਾਂਗੇਯ  (ਗੰਗਾ ਨਦੀ), ਭਾਰਦ੍ਵਾਜ, ਕੁੰਭਕਰਨ,  ਪਿਨਾਕੀ, ਕਾਰਤਕੇਅ, ਤ੍ਰਿਪੁਰਾਂਤਕ, ਮਹਾਂਰੁਦ੍ਰ, ਧੁਜ (ਸ਼੍ਰੀ ਅਸਿ ਧੁਜ), ਮਕਰ, ਨੀਰਦ, ਸੁਗ੍ਰੀਵ, ਮਾਦ੍ਰੀ, ਪੰਡੁ ਪੁੱਤ੍ਰ ਕੁਰ ਰਾਜ,  ਧਾਰਾਧਰ ਪਦ, ਜਾਗ ਸੇਨਿ, ਧਰਮਰਾਜ, ਨੁਕਲ, ਸਹਿਦੇਵ, ਜਟਾਯੁ, ਘਨ ਸੁਤ, ਨਾਕਾਲੇ ਸਰਿਤੇਸਰੀ।

ਉਏ ਦਸਮ ਗ੍ਰੰਥੀਉ!  ਭਲਾ ਹੋ ਜਾਏ ਤੁਹਾਡਾ! ਹੁਣ ਦੇਵਤਿਆਂ ਦੀ ਇਸ ਪੂਰੀ ਬਟਾਲੀਅਨ ਦਾ ਅਸੀਂ ਕੀ ਕਰੀਏ? ਗਿਆਨੀ ਗੁਰਬਚਨ ਸਿੰਘ ਜੀ, ਹੁਣ ਜਰਾ ਇਹ ਦਸੋ ਕਿ, ਅਸੀਂ ਇਕ ਅਕਾਲ ਪੁਰਖ ਨੂੰ ਪੂਜਣਾ ਹੈ?  ਉਸ ਦਾ ਨਾਮ ਅਪਣੇ ਮਨ ਵਿੱਚ ਵਸਾਉਣਾਂ ਹੈ, ਕਿ ਤੁਹਾਡੇ ਗੁਰੂ ਦੇ ਦਸੇ ਇਨਾਂ ਸਾਰਿਆਂ ਨੂੰ ਪੂਜਣਾ ਹੈ? ਅਸੀਂ ਅਪਣੇ ਸ਼ਬਦ ਗੁਰੂ ਦੀ ਸਿਖਿਆ ਤੇ ਚਲੀਏ,  ਕਿ ਤੁਹਾਡੇ ਇਸ ਗੁਰੂ ਦੀ ਸਿਖਿਆ ਨੂੰ ਮੰਨੀਏ ?

ਅੱਜ ਇਸੇ "ਸ਼ਸ਼ਤ੍ਰਨਾਮ ਮਾਲਾ" ਕਰਕੇ ਹੀ ਸਾਡੇ ਇਕ ਤਖਤ,  ਹਜੂਰ ਸਾਹਿਬ ਵਿੱਚ ਇਨਾਂ ਸ਼ਸ਼ਤ੍ਰਾਂ ਦੀ ਪੂਜਾ ਕੀਤੀ ਜਾਂਦੀ ਹੈ। ਇਕ ਵਖਰਾ ਕਮਰਾ ਜਿਸਨੂੰ ਇਹ ਦਸਮ ਗ੍ਰੰਥੀਏ "ਸੱਚਖੰਡ" ਕਹਿੰਦੇ ਨੇ। ਉਸ ਦੇ ਅੰਦਰਦ  ਸ਼ਸ਼ਤ੍ਰਾਂ ਨੂੰ ਪ੍ਰਸਾਦ ਦਾ ਭੋਗ ਲਗਵਾਇਆ ਜਾਂਦਾ ਹੈ ।ਬਕਰਾ ਮਾਰ ਕੇ ਉਸ ਦੇ ਖੂਨ ਦਾ ਤਿਲਕ ਲਾਇਆ ਜਾਂਦਾ ਹੈ   ਉਨਾਂ ਨੂੰ ਇਸਨਾਨ ਕਰਾਇਆ ਜਾਂਦਾ ਹੈ,  ਅਤੇ ਟੱਲ ਆਦਿਕ ਖੜਕਾਏ ਜਾਂਦੇ ਨੇ। ਇਸ ਵਿੱਚ ਕੋਈ ਦੋ ਰਾਏ ਨਹੀਂ , ਕਿ ਸਿੱਖ ਇਕ ਯੋਧਾ ਹੈ,  ਅਤੇ ਯੋਧਾਂ ਹੋਣ ਦੇ ਕਾਰਣ  ਹਰ ਸਿੱਖ ਸ਼ਸ਼ਤ੍ਰਾਂ ਨਾਲ ਪਿਆਰ ਕਰਦਾ ਹੈ,  ਸ਼ਸ਼ਤ੍ਰਾਂ ਨੂੰ ਅੰਗੀਕਾਰ ਕਰਦਾ ਹੈ , ਉਨਾਂ ਦੇ ਮਹੱਤਵ ਨੂੰ ਸਮਝਦਾ ਹੈ,  ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਉਹ "ੴ" ਨੂੰ ਭੁਲ ਕੇ ਸ਼ਸ਼ਤ੍ਰਾਂ ਦੀ ਉਸਤਤਿ ਅਤੇ ਪੂਜਾ ਕਰਨੀ ਸ਼ੁਰੂ ਕਰ ਦੇਵੇ।  ਦੁਨੀਆਂ ਵਿੱਚ ਕੇੜ੍ਹਾ ਮਾਂ ਪਿਉ ਹੈ ਜੋ ਅਪਣੇ ਬੱਚਿਆਂ ਨੂੰ ਅਪਣੇ ਕਮਰੇ ਵਿੱਚ ਵੜ੍ਹਨ ਤੋਂ ਮਨਾਂ ਕਰਦਾ ਹੋਵੇ ? ਇਨਾਂ ਦਸਮ ਗ੍ਰੰਥੀਆਂ ਦੇ ਗੁਰੂ ਦੇ ਕਮਰੇ ਵਿੱਚ ਉਸ ਦਾ ਅਪਣਾਂ ਸਿੱਖ ਹੀ ਨਹੀਂ ਜਾ ਸਕਦਾ। ਇਕ ਵਿਸ਼ੇਸ਼ ਪ੍ਰਕਾਰ ਦੀ ਲੂੰਗੀ  ਅਤੇ ਮੂਹ ਤੇ ਇਕ ਪਰਨਾਂ ਬੰਨ੍ਹ ਕੇ,  ਕੇਸਾਧਾਰੀ ਬ੍ਰਾਹਮਣ ਪੁਜਾਰੀ ਹੀ ਉਥੇ ਜਾ ਸਕਦਾ ਹੈ । ਕੀ ਇਹ ਹੀ  ਹੈ  ਸਿੱਖੀ ? ਸ਼ਬਦ ਗੁਰੂ ਦਾ ਤੇ ਫੁਰਮਾਨ ਹੈ ਕਿ ਸਾਡਾ ਗੁਰੂ ਤੇ ਆਪ ਅਪਣੇ ਸਿੱਖ ਨੂੰ ਅਗੇ ਹੋ ਕੇ ਲੈੰਦਾ ਹੈ। ਆਪ ਉਠ ਕੇ ਉਸ ਦੇ ਕਾਰਜ ਪੂਰੇ ਕਰਦਾ ਹੈ। 

ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥ ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥ 
ਸੇਵਕ ਕਉ ਨਿਕਟੀ ਹੋਇ ਦਿਖਾਵੈ ॥  ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ
 ਅੰਕ 403

ਖਾਲਸਾ ਜੀ ਜਾਗੋ! ਇਨਾਂ ਦਸਮ ਗ੍ਰੰਥੀਆਂ ਨੇ ਇਸ ਕਿਤਾਬ ਦੀਆਂ ਸਾਰੀਆਂ ਰਚਨਾਵਾਂ ਵਿਚੋਂ ਕੁਝ ਗਿਣੀਆਂ ਚੁਣੀਆਂ ਪੰਗਤੀਆਂ , ਅਪਣੇ ਮਤਲਬ ਦੀਆਂ ਕਡ੍ਹ ਲਈਆਂ  ਹੋਈਆਂ ਨੇ, ਜਿਨਾਂ ਦੀ ਅਪਣੇ ਅਨੁਸਾਰ ਇਹ ਵਿਆਖਿਆ ਕਰਦੇ,  ਅਤੇ ਇਹ ਪ੍ਰਚਾਰਦੇ ਨੇ ਕਿ  ਇਹ "ਦਸਮ ਦੀ ਬਾਣੀ" ਹੈ। ਲੇਕਿਨ ਹਕੀਕਤ ਕੁਝ ਹੋਰ ਹੀ ਹੈ। ਸਾਰਾ "ਬਚਿਤੱਰ ਨਾਟਕ" ਪੜ੍ਹਨ ਤੇ ਇਹ ਸਾਬਿਤ ਹੋ ਜਾਂਦਾ ਹੈ ਕਿ ਇਹ ਵਾਕਈ ਹੀ "ਬਚਿਤੱਰ ਜਿਹਾ ਨਾਟਕ" ਹੈ,  ਜਿਸਦਾ ਕੋਈ ਸਿਧਾਂਤ ਅਤੇ ਵਿਸ਼ਾ ਗੁਰੁ ਗ੍ਰੰਥ ਸਾਹਿਬ ਜਿ ਦੀ ਅੰਮ੍ਰਿਤ ਬਾਣੀ ਨਾਲ ਕਿਤੇ ਵੀ ਮੇਲ ਨਹੀਂ ਖਾਂਦਾ। ਬਚਿਤੱਰ ਦਾ ਮਤਲਬ ਹੀ ਇਹ  ਹੂੰਦਾ ਹੈ "ਅਜੀਬੋ ਗਰੀਬ", ਜੋ ਸਾਡੇ ਜੀਵਨ ਵਿੱਚ ਘਟਿਤ ਨਾਂ ਹੂੰਦਾ ਹੋਵੇ । ਸਾਡੇ ਜੀਵਨ ਵਿੱਚ ਵੇਖਣ ਸੁਨਣ ਵਿੱਚ ਨਾਂ ਆਂਉਦਾ ਹੋਵੇ। ਨਾ ਹੀ ਇਸ ਵਿੱਚ ਕੋਈ ਜੀਵਨ ਜਾਚ ਹੈ,  ਤੇ ਨਾਂ ਹੀ ਇਹ ਸਾਡੇ ਗੁਰੂ ਦਾ ਰਚਿਆ ਗ੍ਰੰਥ ਹੈ। ਇਹ ਸਿੱਖਾਂ ਨੂੰ ਗੁਰਮਤਿ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਤਾਂ ਨਾਲੋਂ ਤੋੜ ਕੇ ਬਿਪਰਵਾਦੀ ਦੇਵੀ ਦੇਵਤਿਆਂ ਅਤੇ ਮਿਥਿਹਾਸ ਨਾਲ ਜੋੜਨ ਦੀ ਇਕ ਬਹੁਤ ਵੱਡੀ ਸਾਜਿਸ਼ ਹੈ ।

ਇੰਦਰਜੀਤ ਸਿੰਘ, ਕਾਨਪੁਰ